ਸਿੱਧੂ ਮੂਸੇਵਾਲੇ ਨੂੰ ਮਿਲੀ ਜ਼ਮਾਨਤ, ਗ੍ਰਿਫ਼ਤਾਰੀ ਦੇ ਡਰ ਕਾਰਨ ਕਈ ਦਿਨਾਂ ਤੋਂ ਚੱਲ ਰਿਹਾ ਸੀ ਮਾਨਸਿਕ ਦਬਾਅ ਹੇਠ
ਮਾਨਸਾ, 6 ਫਰਵਰੀ (ਸਰਹਾਲੀ) – ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਨੂੰ ਆਖ਼ਰ ਥਾਣੇ ਵਿਚੋਂ ਹੀ ਜ਼ਮਾਨਤ ਮਿਲ ਗਈ। ਜ਼ਿਕਰਯੋਗ ਹੈ ਕਿ ਥਾਣਾ ਸਦਰ ਮਾਨਸਾ ਪੁਲਿਸ ਨੇ 1 ਫਰਵਰੀ ਨੂੰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਮਾਣਯੋਗ ਅਦਾਲਤ ਨੂੰ ਸੁਣਵਾਈ ਦੌਰਾਨ ਤਫ਼ਤੀਸ਼ੀ ਅਫ਼ਸਰ ਨੇ ਦੱਸਿਆ ਕਿ ਧਾਰਾਵਾਂ ਜ਼ਮਾਨਤ ਯੋਗ ਹਨ, ਦੀ ਥਾਣੇ ਵਿਚ ਜ਼ਮਾਨਤ ਲਈ ਜਾ ਸਕਦੀ ਹੈ। ਤਫ਼ਤੀਸ਼ੀ ਅਫ਼ਸਰ ਦੇ ਬਿਆਨ ਕਲਮ ਬੰਦ ਹੋਣ ਬਾਅਦ ਅਦਾਲਤ ਨੇ ਦਰਖਾਸਤ ਨੂੰ ਬੇਲੋੜੀ ਕਰਾਰ ਦਿੰਦਿਆਂ ਖ਼ਾਰਜ ਕਰ ਦਿੱਤਾ। ਸਿੱਧੂ ਦੇ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਜ਼ਰੀ ਵਿਚ ਥਾਣੇ ਜ਼ਮਾਨਤ ਲਈ ਗਈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਤੇ ਪੂਰਾ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਸੰਭਾਵੀ ਗ੍ਰਿਫ਼ਤਾਰੀ ਦੇ ਡਰੋਂ ਮਾਨਸਿਕ ਤਣਾਅ ਵਿਚ ਚੱਲ ਰਿਹਾ ਸੀ।