ਮੁੱਖ ਖ਼ਬਰਾਂਅੰਤਰਰਾਸ਼ਟਰੀ

ਜਹਾਜ਼ ਹਾਦਸੇ ਦੌਰਾਨ ਸੀਟ ਨੰਬਰ 11 ਕਿਸੇ ਯਤਰੂ ਦੀ ਜਾਨ ਬਚਾਅ ਸਕਦੀ ਹੈ?: ਵਿਸ਼ਵ ਵਿੱਚ ਛਿੱੜੀ ਚਰਚਾ – ਇੱਕ ਥਾਈ ਗਾਇਕ ਨੇ ਵੀ ਕੀਤਾ ਦਾਅਵਾ – ਪੜ੍ਹੋ ਸੱਚਮੁੱਚ ਸੀਟ ਬਚਾਅ ਕਰਦੀ ਹੈ 

June 15, 2025News Punjab

ਨਿਊਜ਼ ਪੰਜਾਬ

ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਹੋਏ ਇੱਕ ਵੱਡੇ ਜਹਾਜ਼ ਹਾਦਸੇ ਵਿੱਚ 242 ਯਾਤਰੂਆਂ ਵਿੱਚੋਂ ਸਿਰਫ਼ ਇੱਕ ਯਾਤਰੀ ਜੋ 11 ਨੰਬਰ ਸੀਟ ਤੇ ਬੈਠਾ ਸੀ ਦੇ ਬਚਣ ਤੋਂ ਬਾਅਦ ਸਾਰੇ ਵਿਸ਼ਵ ਵਿੱਚ ਜਹਾਜ਼ ਦੀ 11 ਨੰਬਰ ਸੀਟ ਚਰਚਾ ਵਿੱਚ ਹੈ, ਜਹਾਜ਼ਾ ਦੀਆਂ ਸੀਟਾਂ ਦੀ ਬੁਕਿੰਗ ਵਿੱਚ 11 ਨੰਬਰ ਸੀਟ ਦੀ ਮੰਗ ਸਭ ਤੋਂ ਵੱਧ ਹੋ ਗਈ ਹੈ, ਇਸੇ ਦੌਰਾਨ ਥਾਈਂਲੈਂਡ ਦੇ ਇੱਕ ਗਾਇਕ ਨੇ ਵੀ ਇੱਕ ਜਹਾਜ਼ ਹਾਦਸੇ ਜਿਸ ਵਿੱਚ 101 ਯਤਰੂ ਮਾਰੇ ਗਏ ਸਨ ਤੇ ਉਹ 11 A ਤੇ ਬੈਠਾ ਹੋਣ ਕਾਰਨ ਬੱਚ ਗਿਆ,

ਥਾਈ ਗਾਇਕ ਨੇ ਇੱਕ ਹਾਲੀਆ ਇੰਟਰਵਿਊ ਵਿੱਚ ਦੱਸਿਆ ਕਿ ਉਹ 1998 ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਬਚ ਗਿਆ ਸੀ। ਦਰਅਸਲ, ਜਿਸ ਸੀਟ ‘ਤੇ ਉਹ ਬੈਠਾ ਸੀ ਉਹ ਨੰਬਰ ਵੀ 11A ਹੀ ਸੀ। ਅਹਿਮਦਾਬਾਦ ਜਹਾਜ਼ ਹਾਦਸੇ ਦਾ ਇੱਕੋ ਇੱਕ ਬਚਿਆ ਵਿਸ਼ਵਾਸ ਕੁਮਾਰ ਰਮੇਸ਼ (ਬ੍ਰਿਟਿਸ਼ ਯਾਤਰੀ) ਵੀ ਸੀਟ ਨੰਬਰ 11A ‘ਤੇ ਬੈਠਾ ਸੀ। 47 ਸਾਲਾ ਰੁਆਂਗਸਾਕ ਲੋਇਚੁਸਾਕ ਦੱਸਦਾ ਹੈ ਕਿ ਉਹ ਥਾਈ ਏਅਰਵੇਜ਼ ਦੀ ਉਡਾਣ TG261 ‘ਤੇ ਸਵਾਰ ਸੀ, ਜੋ ਬੈਂਕਾਕ ਤੋਂ ਸੂਰਤ ਥਾਨੀ ਜਾ ਰਹੀ ਸੀ, ਜਦੋਂ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਇਹ ਦਲਦਲ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 132 ਯਾਤਰੀਆਂ ਵਿੱਚੋਂ 101 ਅਤੇ ਚਾਲਕ ਦਲ ਦੇ 14 ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ 45 ਹੋਰ ਜ਼ਖਮੀ ਹੋ ਗਏ।

ਜਹਾਜ਼ ਦੇ ਸੰਚਾਲਕ ( ਕੰਪਨੀਆਂ ) ਕਹਿੰਦੇ ਹਨ ਕਿ ਕਿਸੇ ਵੀ ਜਹਾਜ਼ ਦੀ ਕੋਈ ਵੀ ਸੀਟ ਚਮਤਕਾਰੀ ਨਹੀਂ ਹੈ ਜੋ ਸੁਭਾਵਿਕ ਹਾਦਸੇ ਦੌਰਾਨ ਵਿਸ਼ੇਸ਼ ਸੀਟ ਨੰਬਰ ਹੋਣ ਕਰਕੇ ਬਚਾਅ ਕਰ ਸਕੇ, ਇਹ ਸੁਭਾਵਿਕ ਹੈ ਕਿ ਦੁਰਘਟਨਾ ਸਮੇਂ ਬਚਣ ਵਾਲਾ ਯਤਰੂ ਕਿਹੜੀ ਸੀਟ ਤੇ ਬੈਠਾ ਸੀ,ਇਹ ਜਰੂਰ ਹੈ ਕਿ ਇਹ ਸੀਟਾਂ ਐਮਰਜੰਸੀ ਦਰਵਾਜਿਆਂ ਦੇ ਨਾਲ ਹੁੰਦੀਆਂ ਹਨ ਅਤੇ ਰਾਹਤ ਕਾਰਜ਼ਾ ਦੌਰਾਨ ਪਹਿਲ ਮਿਲ ਜਾਂਦੀ ਹੈ, ਇਹ ਵੀ ਜਿਕਰਯੋਗ ਹੈ ਕਿ ਇਹਨਾਂ ਦਰਵਾਜਿਆ ਦੇ ਨੇੜੇ ਸੀਟ ਅਲਾਟ ਕਰਨ ਦੇ ਵੀ ਨਿਯਮ ਹਨ 

www.newspunjab.net