ਬਿਹਾਰ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, Student Credit Card ਦੇ ਨਿਯਮ ਬਦਲੇ; ਹੁਣ 2 ਲੱਖ ਤੱਕ ਮਿਲੇਗਾ ਲੋਨ

ਨਿਊਜ਼ ਪੰਜਾਬ

21 ਅਗਸਤ,2026

ਬਿਹਾਰ ਵਿੱਚ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਇਸ ਯੋਜਨਾ ਤਹਿਤ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ਲਈ ਬਿਹਾਰ ਰਾਜ ਸਿੱਖਿਆ ਵਿੱਤ ਨਿਗਮ ਰਾਹੀਂ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਜੇਕਰ ਵਿਦਿਆਰਥੀ ਨੂੰ 2 ਲੱਖ ਰੁਪਏ ਤੋਂ ਵੱਧ ਦੇ ਲੋਨ ਦੀ ਲੋੜ ਹੈ ਤਾਂ ਉਸਨੂੰ ਪ੍ਰਧਾਨ ਮੰਤਰੀ ਵਿਦਿਆ ਲਕਸ਼ਮੀ ਪੋਰਟਲ ਰਾਹੀਂ ਬੈਂਕ ਤੋਂ ਐਜੂਕੇਸ਼ਨ ਲੋਨ ਲਈ ਅਪਲਾਈ ਕਰਨਾ ਪਵੇਗਾ।

ਸਰਕਾਰ ਨੇ ਇਸ ਯੋਜਨਾ ਨੂੰ ਅਗਲੇ ਪੰਜ ਸਾਲਾਂ ਲਈ ਵਧਾ ਦਿੱਤਾ ਹੈ, ਜਿਸ ਕਾਰਨ ਇਹ ਯੋਜਨਾ 2031 ਤੱਕ ਜਾਰੀ ਰਹੇਗੀ। 12ਵੀਂ ਪਾਸ ਵਿਦਿਆਰਥੀ ਬਿਨਾਂ ਗਰੰਟੀ ਜਾਂ ਜਮਾਨਤ ਦੇ ਉੱਚ ਸਿੱਖਿਆ ਲਈ ਲੋਨ ਲੈ ਸਕਦੇ ਹਨ। ਆਮ ਵਿਦਿਆਰਥੀਆਂ ਲਈ ਵਿਆਜ ਦਰ 4 ਫੀਸਦੀ ਹੈ, ਜਦਕਿ ਮਹਿਲਾ, ਦਿਵਿਆਂਗ ਅਤੇ ਟਰਾਂਸਜੈਂਡਰ ਵਿਦਿਆਰਥੀਆਂ ਨੂੰ 1 ਫੀਸਦੀ ਵਿਆਜ ਦਰ ’ਤੇ ਲੋਨ ਮਿਲਦਾ ਹੈ। ਲੋਨ ਲਈ ਆਧਾਰ ਕਾਰਡ, ਪੈਨ ਕਾਰਡ, 10ਵੀਂ-12ਵੀਂ ਦੀਆਂ ਮਾਰਕਸ਼ੀਟਾਂ, ਐਡਮਿਸ਼ਨ ਲੈਟਰ, ਫੀਸ ਸਟ੍ਰਕਚਰ, ਡੋਮੀਸਾਈਲ ਸਰਟੀਫਿਕੇਟ, ਬੈਂਕ ਪਾਸਬੁੱਕ, ਕੈਂਸਲ ਚੈੱਕ ਅਤੇ ਪਾਸਪੋਰਟ ਸਾਈਜ਼ ਫੋਟੋ ਵਰਗੇ ਦਸਤਾਵੇਜ਼ ਲੋੜੀਂਦੇ ਹਨ।