ਕੇਦਾਰਨਾਥ ਨੇੜੇ ਹੈਲੀਕਾਪਟਰ ਕ੍ਰੈਸ਼, ਪਾਇਲਟ ਸਮੇਤ 7 ਲੋਕਾਂ ਦੀ ਮੌਤ

ਨਿਊਜ਼ ਪੰਜਾਬ

15 ਜੂਨ 2025, ਐਤਵਾਰ ਸਵੇਰੇ ਦੇਹਰਾਦੂਨ ਤੋਂ ਕੇਦਾਰਨਾਥ ਜਾ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਹ ਹਾਦਸਾ ਗੋਰੀ ਕੁੰਡ ਨੇੜੇ ਵਾਪਰਿਆ, ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਇਸ ਹੈਲੀਕਾਪਟਰ ਨੇ ਆਪਣਾ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ‘ਤੇ ਘਾਹ ਕੱਟਣ ਜਾ ਰਹੀਆਂ ਔਰਤਾਂ ਨੇ ਧੂੰਆਂ ਉੱਠਦਾ ਦੇਖਿਆ ਅਤੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ।