ਮੁੱਖ ਖ਼ਬਰਾਂਅੰਤਰਰਾਸ਼ਟਰੀ

ਮਹਾਨ ਕ੍ਰਾਂਤੀਕਾਰੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਤੇ ਨਿਊਯਾਰਕ ਵਿਖ਼ੇ ਵਿਸ਼ੇਸ ਸਮਾਗਮ ਹੋਣਗੇ 

News Punjab

ਨਿਊਜ਼ ਪੰਜਾਬ

ਨਿਊਯਾਰਕ, 10 ਜੂਨ – ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਉੱਘੇ ਸਮਾਜ ਸੁਧਾਰਕ ਮਹਾਨ ਕ੍ਰਾਂਤੀਕਾਰੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਤੇ 15 ਜੂਨ 2025 ਦਿਨ ਐਤਵਾਰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਸ਼ਰਧਾ ਭਾਵਨਾ ਨਾਲ ਵੱਡੇ ਸਮਾਗਮ ਕੀਤੇ ਜਾ ਰਹੇ ਹਨ ।

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਹੈੱਡ ਗ੍ਰੰਥੀ ਡਾ. ਭਾਈ ਅਮਰੀਕ ਸਿੰਘ ਜੀ ਲਤੀਫਪੁਰ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਸ੍ਰੀ ਅਖੰਡ ਪਾਠ 13 ਜੂਨ ਦਿਨ ਸ਼ੁਕਰਵਾਰ ਸਵੇਰੇ 10:30 ਵਜੇ ਆਰੰਭ ਹੋਣਗੇ ਅਤੇ ਭੋਗ 15 ਜੂਨ ਦਿਨ ਐਤਵਾਰ ਸਵੇਰੇ 10:00 ਵਜੇ ਪੈਣਗੇ ਉਪਰੰਤ ਦੁਪਹਿਰ 4:00 ਵਜੇ ਤਕ ਦੀਵਾਨ ਸਜਣਗੇ ।

ਪਹੁੰਚ ਰਹੇ ਰਾਗੀ ਢਾਡੀ ਅਤੇ ਪ੍ਰਚਾਰਕ

ਭਾਈ ਸੁਖਵੰਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਮਲਕੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਗੁਰਪ੍ਰੀਤ ਸਿੰਘ ਜੀ ਬਲੱੜਵਾਲ, ਭਾਈ ਅਮਰੀਕ ਸਿੰਘ ਗੁਰਦਾਸਪੁਰ,  ਢਾਡੀ ਜਥਾ ਭਾਈ ਮੋਹਨ ਸਿੰਘ ਜੀ ਬਡਾਨਾ ਅਤੇ

ਪੰਥ ਦੇ ਉੱਘੇ ਵਿਦਵਾਨ ਅਤੇ ਕਥਾ ਵਾਚਕ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ U.K. ਵਾਲੇ ਹਾਜ਼ਰੀਆਂ ਭਰਨਗੇ ।

www.newspunjab.net