ਮਿਕਸ ਲੈਂਡ ਇਲਾਕੇ ਸਮੇਤ ਹੋਰ ਇਲਾਕਿਆਂ ਵਿਚ ਅੱਜ ਤੋਂ ਫੈਕਟਰੀਆਂ ਚਲਾਉਣ ਦੀ ਆਗਿਆ – ਹੋਏ ਆਰਡਰ ਜਾਰੀ

ਨਿਊਜ਼ ਪੰਜਾਬ 

ਲੁਧਿਆਣਾ , 18 ਮਈ -ਮਿਕਸ ਲੈਂਡ ਇਲਾਕੇ ਅਤੇ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿਚ ਸਥਿਤ ਉਦਯੋਗ  ਅੱਜ ਤੋਂ ਚੱਲ ਸਕਦੇ ਹਨ | ਸ਼ਾਮ ਨੂੰ 7 ਵਜੇ ਤੋਂ ਘਰ ਅੰਦਰ ਰਹਿਣਾ ਪਵੇਗਾ | ਡਬਲ ਸ਼ਿਫਟ ਚਲਾਉਣ ਵਾਲਿਆਂ ਲਈ ਕੋਈ ਵਿਸ਼ੇਸ਼ ਆਰਡਰ ਹਾਲੇ ਜਾਰੀ ਨਹੀਂ ਹੋਏ ਪਰ ਰਾਤ 7 ਵਜੇ ਤੋਂ ਸਵੇਰ 7 ਵਜੇ ਤੱਕ ਕਰਫਿਊ  ਲਾ ਦਿਤੇ ਜਾਣ ਕਾਰਨ ਕੋਈ ਵੀ ਵਿਅਕਤੀ ਬਾਹਰ ਨਹੀਂ ਆ ਸਕਦਾ ਇਸ ਲਈ ਸੰਭਵ ਹੈ ਕਿ ਰਾਤ ਨੂੰ ਕੰਮ ਚਲਾਉਣ ਵਾਲਿਆਂ ਨੂੰ ਬਾਹਰ ਆਉਣ ਦੀ ( ਰਾਤ 7 ਤੋਂ ਸਵੇਰੇ 7 ਵਜੇ ਤੱਕ ) ਇਜ਼ਾਜ਼ਤ ਨਹੀਂ ਹੈ ਸਿਰਫ ਹਰ ਤਰ੍ਹਾਂ ਦੇ ਮੁਲਾਜ਼ਮ / ਵਰਕਰਾਂ ਨੂੰ ਆਉਣ ਜਾਣ ਦੀ ਆਗਿਆ ਸਵੇਰੇ 7 ਵਜੇ ਤੋਂ ਰਾਤ 7 ਵਜੇ ਤੱਕ ਹੋਵੇਗੀ |ਜਦੋ ਇਸ ਸਬੰਧੀ ਹੋਰ ਆਰਡਰ ਆਉਂਦੇ ਹਨ ਤਾ ‘ ਨਿਊਜ਼ ਪੰਜਾਬ ‘ ਤੁਹਾਨੂੰ ਇਸ ਬਾਰੇ ਸੂਚਿਤ ਕਰਾਂਗੇ |   ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਵੇਰੇ ਨਵੇਂ ਆਰਡਰ ਜਾਰੀ ਕਰਦਿਆਂ ਲੁਧਿਆਣਾ ਵਾਸੀਆਂ ਨੂੰ ਵਡੀਆਂ ਛੋਟਾ ਦਿਤੀਆਂ ਹਨ | ਅੱਜ ਤੋਂ ਹਰ ਤਰ੍ਹਾਂ ਦੀ ਦੁਕਾਨ ਖੋਲ ਸਕਦੇ ਹੋ , ਹਰ ਇਲਾਕੇ ਵਿਚ ਫੈਕਟਰੀਆਂ ਚਲਾ ਸਕਦੇ ਹੋ ,ਸਕੂਲ ਕਾਲਜ ਬੰਦ ਰਹਿਣਗੇ ਪਰ ਦਫਤਰ ਖੋਲ ਸਕਦੇ ਹਨ | ਸਾਰੇ ਸਰਕਾਰੀ ਦਫਤਰ ਵੀ ਖੁੱਲਣਗੇ |ਦੁਕਾਨਾਂ ਸ਼ਾਮ 6 ਵਜੇ ਬੰਦ ਕਰਨੀਆਂ ਪੈਣਗੀਆਂ | ਪਰ ਰਾਤ 7 ਵਜੇ ਤੋਂ ਸਵੇਰੇ 7 ਵਜੇ ਤਕ ਕਰਫਿਊ ਜਾਰੀ ਰਹੇਗਾ ਅਤੇ ਤੁਸੀਂ ਬਾਹਰ ਨਹੀਂ ਆ ਸਕਦੇ ਘਰਾਂ ਵਿਚ ਹੀ ਰਹਿਣਾ ਪਵੇਗਾ | ਕੋਈ ਕੰਮ ਕਰਨ ਤੋਂ ਪਹਿਲਾਂ ਇਹ ਸਰਕਾਰੀ ਆਰਡਰ ਜਰੂਰ ਪੜ੍ਹ ਲਵੋ |