ਲੁਧਿਆਣਾ ਦਾ ਪਾਸਪੋਰਟ ਦਫਤਰ ਨਹੀਂ ਖੁੱਲ੍ਹਿਆ – ਲੋਕਾਂ ਨੂੰ ਮੈਸੇਜ ਭੇਜ ਕੇ ਬੁਲਾਇਆ ਪਰ ਆਪ ਨਹੀਂ ਆਏ
ਨਿਊਜ਼ ਪੰਜਾਬ
ਲੁਧਿਆਣਾ , 18 ਮਈ – ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਪਾਬੰਦੀਆਂ ਵਿਚ ਅੱਜ ਰਾਹਤ ਦੇਂਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੇ ਅਤੇ ਪ੍ਰਾਈਵੇਟ ਅਦਾਰਿਆਂ ਦੇ ਦਫਤਰ ਖੋਲਣ ਦਾ ਆਦੇਸ਼ ਜਾਰੀ ਕੀਤਾ ਸੀ ਪਰ ਲੁਧਿਆਣਾ ਸ਼ਹਿਰ ਵਿਚ ਸਥਿਤ ਪਾਸ ਪੋਰਟ ਦਫਤਰ ਐਲਾਨ ਦੇ ਬਾਵਜ਼ੂਦ ਨਹੀਂ ਖੁਲ੍ਹ ਸਕਿਆ ਜਦੋ ਕਿ ਪਾਸ ਪੋਰਟ ਦਫਤਰ ਵਲੋਂ ਲੰਘੀ ਰਾਤ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਭੇਜ ਕੇ ਸਵੇਰੇ ਦਫਤਰ ਆਉਣ ਲਈ ਵੀ ਕਿਹਾ ਸੀ , ਉਨ੍ਹਾਂ ਵਲੋਂ ਅਰਜ਼ੀਕਰਤਾ ਨੂੰ ਬਕਾਇਦਾ ਸਮਾਂ ਦੇ ਕੇ ਦਫਤਰ ਬੁਲਾਇਆ ਗਿਆ ਪਰ ਸਵੇਰੇ 10 ਵਜੇ ਤੱਕ ਪਾਸ ਪੋਰਟ ਦਫਤਰ ਨਹੀਂ ਖੁਲ੍ਹ ਸਕਿਆ | ਮੌਕੇ ਤੇ ਮੌਜ਼ੂਦ ਵਿਅਕਤੀਆਂ ਨੇ ‘ਨਿਊਜ਼ ਪੰਜਾਬ ‘ ਨੂੰ ਦੱਸਿਆ ਕਿ ਉਹ ਸਵੇਰੇ 8 ਵਜੇ ਦੇ ਦਫਤਰ ਬਾਹਰ ਖੜ੍ਹੇ ਹਨ ਪਰ ਦਫਤਰ ਦਾ ਕੋਈ ਮੁਲਾਜ਼ਮ ਹਾਲੇ ਤੱਕ ਨਹੀਂ ਆਇਆ , ਦਫਤਰ ਬਾਹਰ ਖੜੇ ਸਕੋਰਿਟੀ ਗਾਰਡ ਨੇ ਲੋਕਾਂ ਨੂੰ ਕਿਹਾ ਕਿ ਦਫਤਰ ਖੁਲਣ ਦੀ ਕੋਈ ਸੂਚਨਾ ਨਹੀਂ ਹੈ| ਲੋਕ ਵਾਪਸ ਮੁੜ ਰਹੇ ਹਨ |