ਗੁ. ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਇਸਟੇਟ, ਫੇਸ 1, ਦੁਗਰੀ ਵਿਖ਼ੇ ਸਿਮਰਨ ਸੇਵਾ ਸੁਸਾਇਟੀ ਲੁਧਿਆਣਾ ਵੱਲੋ ਅੰਮ੍ਰਿਤ ਵੇਲੇ ਦੇ ਗੁਰਮਤਿ ਸਮਾਗਮ – ਬੈਨੀਪਾਲ
News Punjab
ਲੁਧਿਆਣਾ – ਪ੍ਰੰਬਧਕ ਕਮੇਟੀ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਇਸਟੇਟ, ਫੇਸ 1, ਦੁਗਰੀ ਲੁਧਿਆਣਾ ਦੇ ਸਹਿਯੋਗ ਨਾਲ ਗੁਰਦੁਵਾਰਾ ਸਾਹਿਬ ਵਿਖ਼ੇ ਸਿਮਰਨ ਸੇਵਾ ਸੁਸਾਇਟੀ ਲੁਧਿਆਣਾ ਵੱਲੋ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ
ਗੁਰਦੁਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਨਿਊਜ਼ ਪੰਜਾਬ ਨੂੰ ਦੱਸਿਆ ਕਿ ਸਿਮਰਨ ਸੇਵਾ ਸੁਸਾਇਟੀ ਲੁਧਿਆਣਾ ਦਾ ਜੱਥਾ 24, 25 ਅਤੇ 26 ਮਈ ਤਿੰਨੋ ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਗੁਰਮਤਿ ਸਮਾਗਮ ਕਰਨਗੇ
ਅੰਮ੍ਰਿਤ ਵੇਲੇ 3.30 ਤੋਂ 4.40 ਵਜੇ ਤੱਕ ਨਿਤਨੇਮ ਪੰਜ ਬਾਣੀਆਂ ਉਪਰੰਤ 5.30 ਵਜੇ ਤੱਕ ਸ਼ਬਦ ਕੀਰਤਨ, ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇਗਾ