ਚੰਡੀਗੜ੍ਹ ਵਿੱਚ ਕੱਲ ਸ਼ਾਮ 7.50 ਵਜੇ ਦੇ ਕਰੀਬ ਸੈਕਟਰ 36-37 ਡਿਵਾਈਡਿੰਗ ਰੋਡ ਦੇ ਨੇੜੇ ਇੱਕ ਭੂਮੀਗਤ ਗੈਸ ਪਾਈਪਲਾਈਨ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ। ਦੂਰੋਂ ਸੰਘਣਾ ਧੂੰਆਂ ਅਤੇ ਉੱਚੀਆਂ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ,
ਨਿਊਜ਼ ਪੰਜਾਬ
ਲੁਧਿਆਣਾ, 25 ਮਈ – ਕੱਲ ਸ਼ਾਮ 7 ਵਜੇ ਦੇ ਕਰੀਬ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਰੰਭ ਹੋਏ ਝੱਖੜ ਕਾਰਨ ਕਈ ਜ਼ਿਲ੍ਹਿਆਂ ਵਿਚ ਬਿਜਲੀ ਗੁੱਲ ਹੋ ਗਈ ਅਤੇ ਦਰੱਖਤ ਡਿੱਗਣ ਦੀਆਂ ਸੂਚਨਾਵਾਂ ਹਨ ਜਦੋਂ ਕਿ ਚੰਡੀਗੜ੍ਹ ਵਿੱਚ ਗੈਂਸ ਪਾਈਪ ਲਾਈਨ ਨੂੰ ਅੱਗ ਲੱਗਣ ਦੀ ਸੂਚਨਾ ਹੈ ਭਾਰਤ ਦੇ ਮੌਸਮ ਵਿਭਾਗ ਨੇ ਪਹਿਲਾਂ ਪੇਸ਼ੀਨਗੋਈ ਕੀਤੀ ਸੀ ਕਿ ਦੇਸ਼ ਭਰ ਦੇ ਕਈ ਹਿੱਸਿਆਂ ਵਿਚ ਹਨੇਰੀ ਆ ਸਕਦੀ ਹੈ,ਅਤੇ ਮੀਂਹ ਪੈ ਸਕਦਾ ਹੈ 
ਚੰਡੀਗੜ੍ਹ ਦੇ ਸੈਕਟਰ 36-37 ਲਾਈਟ ਪੁਆਇੰਟ ‘ਤੇ ਗੈਸ ਪਾਈਪ ਲਾਈਨ ਨੂੰ ਅੱਗ ਲੱਗ ਗਈ ਅਧਿਕਾਰੀਆਂ ਨੇ ਤਰੁੰਤ ਪ੍ਰਭਾਵਿਤ ਲਾਈਨ ਵਿੱਚ ਗੈਸ ਦੀ ਸਪਲਾਈ ਨੂੰ ਕੱਟ ਦਿੱਤਾ ।ਜ਼ਮੀਨਦੋਜ਼ ਗੈਸ ਪਾਈਪਲਾਈਨ ਵਿੱਚ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਅੱਗ ਪਾਈਪਲਾਈਨ ਵਿੱਚ ਲੀਕ ਹੋਣ ਜਾਂ ਪਾਈਪਲਾਈਨ ਫਟਣ ਕਾਰਨ ਲੱਗੀ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਅਜੇ ਤੱਕ ਸਹੀ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ|
ਤਸਵੀਰਾਂ – imd / ਸ਼ੋਸ਼ਲ ਮੀਡੀਆ / ਸੰਕੇਤਕ
