ਫਿਰੌਤੀ ਮੰਗਣ ਅਤੇ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ
ਹਰਜੀਤ ਸਿੰਘ ਖ਼ਾਲਸਾ
ਖੰਨਾ, 12 ਮਈ – ਖੰਨਾ ਪੁਲਿਸ ਨੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਕਥਿਤ ਤੋਰ ਤੇ ਮੋਬਾਈਲ ਫੋਨ ਕਾਲਾਂ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗ ਰਿਹਾ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਗਿਰੋਹ ਧਮਕੀ ਭਰੇ ਫੋਨ ਕਾਲਾਂ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਫਿਰੌਤੀ ਗਿਰੋਹ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਹੋਰ ਜਾਂਚ ਜਾਰੀ ਹੈ।
Khanna Police have achieved a major success by arresting three members of a gang that was demanding ransom over mobile phone calls by issuing death threats. This gang was attempting to extort money from people through threatening phone calls. The police acted swiftly and foiled the plans of this fake ransom gang. Further investigation is ongoing.