ਪਟਿਆਲਾਪੰਜਾਬ

ਫੈਕਟਰੀਆਂ ਦੇ ਕਰਮਚਾਰੀਆਂ ਨੂੰ ਜੰਗਾਂ ਦੌਰਾਨ ਜਾਨ-ਮਾਲ ਦੀ ਰੱਖਿਆ ਲਈ ਸਿਖਲਾਈ- ਜੰਗਾਂ ਬੰਦ, ਪਰ ਬਚਾਅ ਅਭਿਆਸ ਜਾਰੀ ਰਹਿਣਗੇ 

ਨਿਊਜ਼ ਪੰਜਾਬ

ਰਾਜਪੁਰਾ, ਪਟਿਆਲਾ, 12 ਮਈ: ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਰਾਜਪੁਰਾ ਫੈਕਟਰੀਆਂ ਦੇ ਕਰਮਚਾਰੀਆਂ ਨੂੰ ਜੰਗਾਂ ਜਾਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮੁਢਲੀ ਸਿਖਲਾਈ ਦਿੰਦਿਆਂ ਮੌਕ ਡਰਿੱਲ ਕਰਵਾਈ ਗਈ।

ਇੱਥੇ ਅੰਬਰ ਇੰਟਰਪ੍ਰਾਈਜਜ ਇੰਡੀਆ ਲਿਮਟਿਡ ਦੇ ਸੀ ਈ ਓ ਅਰਵਿੰਦ ਕੁਮਾਰ ਸਿੰਘ, ਪਲਾਂਟ ਹੈਂਡ ਹਰਸਿਮਰਨ ਪਾਲ ਸਿੰਘ, ਰਾਮ ਸਰੂਪ, ਤਾਰੁਨ ਕੁਮਾਰ, ਚੇਤਨ ਕੁਮਾਰ, ਮਨਜ਼ੂਰ ਅਲੀ ਕਰਮਜੀਤ ਸਿੰਘ ਅਤੇ ਵਿਨੋਦ ਰਾਵਤ ਦੀ ਸਰਪ੍ਰਸਤੀ ਹੇਠ ਮੌਕ ਡਰਿੱਲ ਕਰਵਾਈ ਗਈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੰਗਾਂ ਬੰਦ ਹੋਣ ਪਰ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਨਿਰੰਤਰ ਚੱਲਦੇ ਰਹਿਣ ਤਾਂ ਜ਼ੋ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤਾ, ਅੱਗਾਂ ਲੱਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਰਟ ਸਰਕਟ, ਹਾਦਸਿਆਂ, ਦੁਰਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਤੇ ਸਦਮੇਂ ਸਮੇਂ ਸਿਖਿਅਤ ਕਰਮਚਾਰੀਆਂ ਅਤੇ ਨਾਗਰਿਕਾਂ ਵਲੋਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀਆਂ ਤੋਂ ਬਚਾਇਆ ਜਾਏ।

ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਦੇ ਕੰਪਨੀ ਕਮਾਂਡਰ ਮੋਹਨਦੀਪ ਸਿੰਘ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ, ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਜੰਗਾਂ ਦੌਰਾਨ ਡਿੱਗਣ ਵਾਲ਼ੇ ਬੰਬਾਂ, ਮਿਜ਼ਾਇਲਾਂ ਰਾਹੀਂ ਫੈਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ, ਬਹੁਤ ਜਿਆਦਾ ਤੇਜ਼ ਤਪਸ਼ ਤੋਂ ਬਚਣ, ਮੱਲਬਿਆਂ ਵਿਚੋਂ ਪੀੜਤਾਂ ਨੂੰ ਰੈਸਕਿਯੂ ਕਰਕੇ ਮਰਨ ਤੋਂ ਬਚਾਉਣ ਅਤੇ ਪੀੜਤਾਂ ਨੂੰ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦਿੱਤੀ।

ਉਨ੍ਹਾਂ ਨੇ ਜ਼ੋਰ ਦੇਕੇ ਕਿਹਾ ਕਿ ਹਰੇਕ ਇਨਸਾਨ ਨੂੰ ਸਿਵਲ ਡਿਫੈਂਸ, ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਆਪਣੇ ਘਰ, ਪਰਿਵਾਰਾਂ ਅਤੇ ਮਾਨਵਤਾ ਨੂੰ ਬਚਾਉਣ ਲਈ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ 80 ਪੀੜਤਾਂ ਦੀਆ ਮੌਤਾਂ ਮੌਕੇ ਤੇ ਠੀਕ ਮੈਡੀਕਲ ਜਾਂ ਫਸਟ ਏਡ ਸਹਾਇਤਾ ਨਾ ਮਿਲਣ ਕਰਕੇ ਹੋ ਰਹੀਆਂ ਹਨ। ਅਫਵਾਹਾਂ ਫੈਲਾਉਣੀਆ, ਸਰਕਾਰੀ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਉਲੰਘਣਾ ਕਰਨਾ ਅਪਰਾਧ ਹਨ। ਲਾਵਾਰਿਸ ਚੀਜ਼ਾਂ, ਖਿਡੌਣਿਆਂ, ਪਰਸ, ਡੱਬਿਆਂ ਤੇ ਮੋਬਾਈਲ ਆਦਿ ਨੂੰ ਚੁੱਕਣ ਦੀ ਥਾਂ, ਇਨ੍ਹਾਂ ਦੀ ਸੂਚਨਾ ਕੰਟਰੋਲ ਰੂਮ ਜਾਂ 112/181 ਨੰਬਰਾਂ ਉਪਰ ਦਿੱਤੀ ਜਾਵੇ।

ਇਸ ਦੌਰਾਨ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਰਿਕਵਰੀ ਜਾਂ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸਾਹ ਨਾਲੀ ਵਿੱਚੋਂ ਗੈਸਾਂ, ਧੂੰਆ, ਪਾਣੀ ਖੂਨ, ਉਲਟੀ ਬਾਹਰ ਕੱਢਣ, ਰਸੀਆਂ, ਚੂੱਨੀਆਂ, ਚਾਦਰਾਂ, ਪਗੜੀਆਂ ਅਤੇ ਬਾਂਸਾਂ, ਪਾਇਪਾਂ, ਟਾਹਣੀਆਂ ਸੋਟੀਆਂ ਵਾਈਪਰਾਂ ਨਾਲ ਸਟਰੈਚਰ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ। ਅੱਗਾਂ ਦੀਆਂ ਕਿਸਮਾਂ ਅਨੁਸਾਰ ਪਾਣੀ, ਮਿੱਟੀ, ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ।

ਉਨ੍ਹਾਂ ਨੇ ਜੰਗਾਂ, ਆਪਦਾਵਾਂ ਦੌਰਾਨ ਸਿਵਲ ਡਿਫੈਂਸ ਅਤੇ ਰੈੱਡ ਕਰਾਸ ਵੰਲਟੀਅਰਾਂ ਵਲੋਂ ਕੀਤੇ ਜਾਂਦੇ ਮਾਨਵਤਾਵਾਦੀ ਕਾਰਜਾਂ ਦੀ ਜਾਣਕਾਰੀ ਦਿੱਤੀ। ਕੋਈ ਵੀ ਸਿਹਤਮੰਦ ਤਦੰਰੁਸਤ ਬਾਲਗ਼, ਸਿਵਲ ਡਿਫੈਂਸ ਦਾ ਵੰਲਟੀਅਰ ਬਣ ਸਕਦਾ ਹੈ। ਮਨਪ੍ਰੀਤ ਕੌਰ, ਕੌਂਸਲ ਭਾਰਤੀ, ਇਸੂਪ੍ਰੀਤ ਸਿੰਘ ਅਤੇ ਅਮਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਦੇ ਕਰਮਚਾਰੀਆਂ ਨੂੰ ਸਾਲ ਵਿੱਚ ਦੋ ਤਿੰਨ ਵਾਰ, ਕਾਕਾ ਰਾਮ ਵਰਮਾ ਰਾਹੀਂ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ।