ਲੁਧਿਆਣਾਖੰਨਾ

ਗੁ:ਸ਼੍ਰੀ ਗੁਰੂ ਸਿੰਘ ਸਭਾ ਦੁੱਗਰੀ ਫੇਸ 1 ਵਿੱਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੂਰਬ ‘ਤੇ ਗੁ: ਬ੍ਰਹਮ ਬੂੰਗਾ ਸਾਹਿਬ ਦੀਆਂ ਸੰਗਤਾਂ ਵੱਲੋਂ ਗੁਰਮਤਿ ਸਮਾਗਮ –  ਕੁਲਵਿੰਦਰ ਸਿੰਘ ਬੈਨੀਪਾਲ ਵੱਲੋਂ ਸੰਗਤਾਂ ਦਾ ਧੰਨਵਾਦ 

ਨਿਊਜ਼ ਪੰਜਾਬ 

ਲੁਧਿਆਣਾ, 11 ਮਈ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਵਿੱਖੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੂਰਬ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰਦੁਵਾਰਾ ਬ੍ਰਹਮ ਬੂੰਗਾ ਸਾਹਿਬ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ 2 ਰੋਜਾ ਸਿਮਰਨ ਅਤੇ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਸ਼ਨੀਵਾਰ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ ਜਿਸ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤੀ ਰੂਪ ਵਿੱਚ ਕੀਤੇ ਗਏ ਅਤੇ ਬਾਅਦ ਵਿੱਚ ਗੁਰਦੁਵਾਰਾ ਸਾਹਿਬ ਦੀ ਇਸਤ੍ਰੀ ਸਤਿ ਸੰਗ ਸਭਾ ਦੀਆਂ ਬੀਬੀਆਂ ਬੀਬੀ ਦਵਿੰਦਰ ਕੌਰ,ਮਨਜੀਤ ਕੌਰ, ਸਿਮਰਨ ਕੌਰ, ਬਲਵਿੰਦਰ ਕੌਰ ਬੱਤਰਾ, ਕੁਲਜੀਤ ਕੌਰ, ਬੀਬੀਆਂ ਨੇ ਸੁਖਮਣੀ ਸਾਹਿਬ, ਜਪੁਜੀ ਸਾਹਿਬ, ਚੁਪਈ ਸਾਹਿਬ ਦੇ ਪਾਠ ਕੀਤੇ ਅਤੇ ਕੀਰਤਨ ਦੀ ਸੇਵਾ ਨਿਭਾਈ ਅਤੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜੀਆਂ।

ਦੁਪਹਿਰ ਬਾਅਦ ਗੁਰਦੁਵਾਰਾ ਬ੍ਰਹਮ ਬੂੰਗਾ ਸਾਹਿਬ ਦੀਆਂ ਸੰਗਤਾਂ ਵੱਲੋ ਸਿਮਰਨ ਵਾਹਿਗੁਰੂ ਗੁਰਮੰਤਰ, ਗੁਰਬਾਣੀ ਵਿਚਾਰ, ਰਹਿਰਾਸ ਸਾਹਿਬ, ਅਤੇ ਗੁਰਬਾਣੀ ਕੀਰਤਨ ਦੁਵਾਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸੇ ਤਰਾਂ ਸਮਾਗਮਾ ਦੇ ਦੂਸਰੇ ਅਤੇ ਆਖਰੀ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ ਅਤੇ ਸੰਗਤੀ ਰੂਪ ਵਿੱਚ ਸੰਗਤਾਂ ਨੇ ਗੁਰਸਿਮਰਨ ਅਤੇ ਕਥਾ ਵਿਚਾਰ ਅਤੇ ਕੀਰਤਨ ਦੀ ਸੇਵਾ ਨਿਭਾਈ ਅਤੇ ਸਾਰਾ ਦਿਨ ਸੰਗਤਾਂ ਨੇ ਕੀਰਤਨ ਦਾ ਲਾਹਾ ਲਿਆ ਅਤੇ ਕੀਰਤਨ ਦਾ ਆਨੰਦ ਮਾਣਿਆ

ਗੁਰਦੁਵਾਰਾ ਸਾਹਿਬ ਵਿੱਚ ਪੰਜ ਪਿਆਰਿਆਂ ਵੱਲੋਂ ਕਈ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪੋਹਲ ਭੀ ਛਕਾਈ ਗਈ ਜਿਸ ਨਾਲ ਕਈ ਪ੍ਰਾਣੀ ਗੁਰੂ ਵਾਲੇ ਬਣੇ।ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਾਮਾ ਵਿੱਚ ਹਾਜ਼ਰੀ ਭਰੀ ਅਤੇ ਆਪਣਾ ਜੀਵਨ ਸਫ਼ਲ ਕੀਤਾ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਏ ਗਏ ਅਤੇ ਦੂਰ ਦੂਰਾਂਡੇ ਤੋਂ ਆਇਆਂ ਸੰਗਤਾਂ ਦੇ ਰਾਤ ਰਹਿਣ ਦਾ ਪ੍ਰਬੰਧ ਭੀ ਕੀਤਾ ਗਿਆ 

ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ,ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਜਗਮੋਹਨ ਸਿੰਘ ਸਰਬਜੀਤ ਸਿੰਘ ਚਰਨਜੀਤ ਸਿੰਘ ਪਾਇਲ ਮਨਜੀਤ ਸਿੰਘ ਪਾਇਲ ਯਸ਼ਪਾਲ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ, ਮਲਕੀਤ ਸਿੰਘ ਬਲਬੀਰ ਸਿੰਘ ਗੁਰਦੀਪ ਸਿੰਘ ਕਾਲੜਾ ਹਰਪਾਲ ਸਿੰਘ ਐਡਵੋਕੇਟ ਰਾਜਿੰਦਰ ਪਾਲ ਸਿੰਘ ਤਰਲੋਕ ਸਿੰਘ ਸੱਚਦੇਵਾ ਤਰਲੋਕ ਸਿੰਘ ਅਮਰਜੀਤ ਸਿੰਘ ਪਰਮਜੀਤ ਸਿੰਘ ਬੀਬੀ ਗੁਰਮੀਤ ਕੌਰ ਕਰਮਜੀਤ ਕੌਰ ਰਾਜਨੀਇੰਦਰ ਕੌਰ ਰਵਿੰਦਰ ਕੌਰ ਵੀ ਮੋਜ਼ੂਦ ਸਨ