ਪਾਣੀ ‘ਤੇ ਪਹਿਰੇਦਾਰੀ : ਨੰਗਲ ਡੈਮ ਤੇ ਪੰਜਾਬ ਪੁਲਿਸ ਤਾਇਨਾਤ, ਪਾਣੀ ਦਾ ਮੁੱਦਾ ਟਕਰਾਅ ਵਿੱਚ ਬਦਲਿਆ :ਮੁੱਖ ਮੰਤਰੀ ਮਾਨ ਅੜਿਆ – ਪੰਜਾਬ ਦਾ ਉੱਚ ਅਧਿਕਾਰੀ ਬਦਲਿਆ :ਅੱਜ ਸਰਬ ਪਾਰਟੀ ਮੀਟਿੰਗ -ਪੜ੍ਹੋ ਤਾਜ਼ਾ ਘਟਨਾਕਰਮ
ਵੀਰਵਾਰ ਨੂੰ, ਬੀਬੀਐਮਬੀ ਨੇ ਸਵੇਰੇ 9 ਵਜੇ ਇੱਕ ਟੀਮ ਬਣਾਈ ਅਤੇ ਇਸਨੂੰ ਭਾਖੜਾ ਮੇਨ ਲਾਈਨ ਨੰਗਲ ਡੈਮ ਭੇਜਿਆ ਤਾਂ ਜੋ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦਿੱਤਾ ਜਾ ਸਕੇ। ਇਹ ਜਾਣਕਾਰੀ ਮਿਲਦੇ ਹੀ ਸੀਐਮ ਮਾਨ ਨੇ ਨੰਗਲ ਸਮੇਤ ਡੈਮਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ। ਬੀਬੀਐਮਬੀ ਵਾਧੂ ਪਾਣੀ ਛੱਡਣ ਵਿੱਚ ਕਾਮਯਾਬ ਨਹੀਂ ਹੋ ਸਕਿਆ
ਨਿਊਜ਼ ਪੰਜਾਬ
ਚੰਡੀਗੜ੍ਹ, 2 ਮਈ – ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਲੰਘੇ ਕੱਲ੍ਹ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਫ਼ੈਸਲੇ ਕਾਰਨ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਵਿੱਚ ਵੱਡਾ ਰਫ਼ੜ ਪੈ ਗਿਆ ਹੈ,ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮੁੱਦਾ ਵੀਰਵਾਰ ਨੂੰ ਟਕਰਾਅ ਵਿੱਚ ਬਦਲ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਜਬਰਦਸਤੀ ਵਾਧੂ ਪਾਣੀ ਦੇਣ ਦੀ ਕਾਰਵਾਈ ਨੂੰ ਰੋਕਣ ਲਈ ਨੰਗਲ ਡੈਮ ਦੇ ਕੰਟਰੋਲਿੰਗ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਕੰਟਰੋਲਿੰਗ ਸਟੇਸ਼ਨ ਦੇ ਐਂਟਰੀ ਗੇਟ ਨੂੰ ਤਾਲਾ ਮਾਰ ਦਿੱਤਾ ਗਿਆ ਹੈ।ਭਗਵੰਤ ਮਾਨ ਵੀਰਵਾਰ ਦੁਪਹਿਰ ਨੂੰ ਨੰਗਲ ਡੈਮ ਦਾ ਨਿਰੀਖਣ ਕਰਨ ਪਹੁੰਚੇ।
ਕੇਂਦਰ ਸਰਕਾਰ ਦੇ ਹੁਕਮ ਤੇ ਭਾਖੜਾ ਡੈਮ ਤੋਂ ਅੱਜ ਸਵੇਰ ਵੇਲੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਛੱਡਿਆ ਜਾਣਾ ਸੀ।ਜਿਸ ਦਾ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਸਮੇਤ ਵਿਰੋਧੀ ਧਿਰ ਦੇ ਸਾਰੇ ਆਗੂਆਂ ਨੇ ਸਖ਼ਤ ਵਿਰੋਧ ਕੀਤਾ ਹੈ, ਮੁੱਖ ਮੰਤਰੀ ਮਾਨ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਬੀਬੀਐਮਬੀ, ਕੋਈ ਵੀ ਪੰਜਾਬ ਦਾ ਪਾਣੀ ਲੈ ਕੇ ਕੋਸ਼ਿਸ਼ ਨਾ ਕਰੇ। ਉਨ੍ਹਾਂ ਨੇ ਇਸ ਮੁੱਦੇ ‘ਤੇ ਸ਼ੁੱਕਰਵਾਰ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਹੈ। ਭਗਵੰਤ ਮਾਨ ਨੇ ਪਾਣੀ ‘ਤੇ ਲਏ ਗਏ ਫੈਸਲੇ ਨੂੰ ਲੈ ਕੇ ਕੇਂਦਰ ਅਤੇ ਬੀਬੀਐਮਬੀ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਕੋਈ ਵੀ ਪੰਜਾਬ ਦਾ ਪਾਣੀ ਖੋਹਣ ਦੀ ਕੋਸ਼ਿਸ਼ ਨਾ ਕਰੇ।
ਪੰਜਾਬ ਦਾ ਅਧਿਕਾਰੀ ਬਦਲਿਆ
ਕੇਂਦਰੀ ਪ੍ਰਭਾਵ ਕਾਰਨ ਭਾਖੜਾ ਡੈਮ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਆਕਾਸ਼ਦੀਪ ਸਿੰਘ ਨੂੰ ਤਰੁੰਤ ਤਬਦੀਲ ਕਰਕੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਲਗਾ ਦਿੱਤਾ ਸੀ। ਜਦੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਵਾਸਤੇ ਨਵੇਂ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ ਨੇ ਭਾਖੜਾ ਡੈਮ ਦੇ ਗੇਟ ਖੋਲ੍ਹਣ ਦੇ ਹੁਕਮ ਦਿੱਤੇ ਤਾਂ ਹੇਠਲੇ ਅਧਿਕਾਰੀ ਜੋ ਕਿ ਪੰਜਾਬ ਦੇ ਹਨ, ਡੈਮ ਦੇ ਗੇਟ ਖੋਲ੍ਹਣ ਤੋਂ ਪਾਸਾ ਵੱਟ ਗਏ।
ਹਰਿਆਣਾ ਦੇ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ
ਪੰਜਾਬ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਰ ਸ਼ਾਮ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਇਸ ਵਿੱਚ ਸਿੰਚਾਈ ਵਿਭਾਗ ਦੇ ਏਸੀਐਸ ਵੀ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਪਾਣੀ ਸਪਲਾਈ ਦੀਆਂ ਸੰਭਾਵਨਾਵਾਂ ਦੇ ਨਾਲ-ਨਾਲ ਪੰਜਾਬ ਦੀਆਂ ਗਤੀਵਿਧੀਆਂ ਵਿਰੁੱਧ ਰਣਨੀਤੀ ਬਣਾਉਣ ਦਾ ਫੈਸਲਾ ਲੈ ਸਕਦੇ ਹਨ।
ਨੈਤਿਕਤਾ ਦੇ ਆਧਾਰ ‘ਤੇ, ਹਰਿਆਣਾ ਦੀ ਆਬਾਦੀ ਦੇ ਅਨੁਸਾਰ, ਪੀਣ ਲਈ 1700 ਕਿਊਸਿਕ ਪਾਣੀ ਦੀ ਲੋੜ ਹੁੰਦੀ ਹੈ, ਇਸ ਦੇ ਬਾਵਜੂਦ, ਇਸਨੂੰ ਸਿਰਫ਼ 4000 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ। ਹੁਣ ਹਰਿਆਣਾ ਅਤੇ ਬੀਬੀਐਮਬੀ ਨੇ ਗੁੰਡਾਗਰਦੀ ਦਾ ਸਹਾਰਾ ਲਿਆ ਹੈ, ਉਹ ਭੁੱਲ ਗਏ ਹਨ ਕਿ ਬੀਬੀਐਮਬੀ ਵਿੱਚ ਪੰਜਾਬ ਦੀ 60% ਹਿੱਸੇਦਾਰੀ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਡੈਮ ਉਤੇ ਧਰਨਾ ਦਿੱਤਾ
ਕਾਰਵਾਈ ਖ਼ਿਲਾਫ਼ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗਲ ਡੈਮ ਉਤੇ ਧਰਨੇ ‘ਤੇ ਬੈਠ ਗਏ ਹਨ। ਜਾਣਕਾਰੀ ਮੁਤਾਬਕ ਥੋੜੀ ਦੇਰ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਆ ਕੇ ਆਪਣਾ ਸਟੈਂਡ ਸਪਸ਼ਟ ਕਰਨਗੇ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ|