ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਦੇ ਬੇਕਸੂਰ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ – ਕ੍ਰਿਪਾਲ ਸਿੰਘ ਘੁਡਾਣੀ
ਹਰਜੀਤ ਸਿੰਘ ਖਾਲਸਾ
ਖੰਨਾ, 27 ਅਪ੍ਰੈਲ – ਉੱਘੇ ਸਹਿਤਕਾਰ ਰਿਟਾਇਰ ਅਧਿਆਪਕ ਮਾ. ਕ੍ਰਿਪਾਲ ਸਿੰਘ ਘੁਡਾਣੀ ਨੇ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਸਮੂਹ ਕਾਲਜਾਂ ਦੇ ਵਿਦਿਆਰਥੀਆਂ ਨੂੰ ਹੱਥ ਜੋੜਕੇ ਬੇਨਤੀ ਕੀਤੀ ਹੈ ਕਿ ਕਿਸੇ ਵੀ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹ ਸਾਰੇ ਆਪਣੇ ਭੈਣ ਭਰਾ ਹਨ ਓਹਨਾ ਦਾ ਇਸ ਵਿੱਚ ਕਿ ਕਸੂਰ ਹੈ। ਜਨੂੰਨੀ ਲੋਕ ਵੀ ਇਹੋ ਕੁਛ ਚਾਹੁੰਦੇ ਹਨ ਕਿ ਧਰਮਾਂ ਜਾਤਾਂ ਵਿੱਚ ਨਫ਼ਰਤ ਦਾ ਬੀਜ ਬੀਜਕੇ ਲੋਕਾਂ ਵਿੱਚ ਦੰਗੇ ਕਰਵਾਏ ਜਾਣ ਜਿਸ ਨਾਲ ਓਹਨਾ ਦੀਆਂ ਉਮੀਦਾਂ ਨੂੰ ਬੂਰ ਪੈ ਸਕੇ, ਸਾਨੂੰ ਇਸ ਤੋਂ ਗ਼ੁਰੇਜ਼ ਕਰਨਾ ਹੈ। ਭਾਰਤ ਅਤੇ ਸਟੇਟਾਂ ਦੀ ਪੁਲਿਸ ਵੀ ਸ਼ਾਬਾਸ਼ ਦੀ ਹੱਕਦਾਰ ਹੈ ਜਿਹਨਾਂ ਨੇ ਆਪਣੀ ਤਾਕਤ ਦਿਖਾਕੇ ਦੰਗੇ ਹੋਣ ਤੋ ਰੋਕੇ ਨੇ ਅਤੇ ਕਈ ਨਿਰਦੋਸ਼ਾਂ ਦੀ ਜਾਨ ਬਚਾਈ ਹੈ। ਸੋ ਮੈਂ ਪ੍ਰੈਸ ਰਾਹੀਂ ਅਪੀਲ ਕਰਦਾ ਹਾਂ ਕਿ ਆਪਾਂ ਸਾਰੇ ਰਲਕੇ ਆਪਣੇ ਮੁਲਕ ਵਿੱਚ ਸ਼ਾਂਤੀ ਬਣਾਈ ਰਖੀਏ। ਸਰਕਾਰ ਓਹਨਾ ਤੋਂ ਬਦਲਾ ਲੈਣ ਵਿੱਚ ਸਮਰੱਥ ਹੈ ਉਹਨਾਂ ਨੇ ਸਭ ਕੁਛ ਆਪੇ ਹੀ ਸਾਂਭ ਲੈਣਾ ਹੈ। ਤੁਹਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ।