ਮੁੱਖ ਖ਼ਬਰਾਂਪੰਜਾਬ

ਬਰਨਾਲਾ ਤੋਂ 10 ਸਾਲਾਂ ਬੱਚਾ ਲਾਪਤਾ, ਮਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ

ਨਿਊਜ਼ ਪੰਜਾਬ

16 ਅਪ੍ਰੈਲ 2025

ਬਰਨਾਲਾ ਦੇ ਬਾਈ ਏਕੜ ਤੋਂ ਇਕ ਦਸ ਸਾਲਾ ਬੱਚਾ ਦੀਪਕ ਪਿਛਲੇ ਤਿੰਨ ਦਿਨ ਤੋਂ ਲਾਪਤਾ ਹੈ। ਜਿਸਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਦੀਪਕ ਸਾਡੇ ਗੁਆਂਢ ਦੇ ਬੱਚਿਆਂ ਨਾਲ ਹੀ ਖੇਡਣ ਗਿਆ ਸੀ। ਉਸਦੇ ਗੁਆਂਢ ਦੇ ਬੱਚਿਆਂ ਨੇ ਕਿਹਾ ਕਿ ਬੱਸ ਸਟੈਂਡ ਤੱਕ ਦੀਪਕ ਸਾਡੇ ਨਾਲ ਸੀ ਇਸ ਤੋਂ ਬਾਅਦ ਫੁਹਾਰਾ ਚੌਂਕ ਵਿਖੇ ਉਹ ਅਚਾਨਕ ਗਾਇਬ ਹੋ ਗਿਆ।

ਬੱਚੇ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਵੀ ਉਸ ਦੀ ਭਾਲ ਕਰ ਚੁੱਕੇ ਹਨ ਲੇਕਿਨ ਉਸ ਦਾ ਬੱਚਾ ਨਹੀਂ ਮਿਲਿਆ। ਜਦੋਂ ਕਿ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਬੱਚੇ ਨੂੰ ਲੱਭਣ ਵਿੱਚ ਜੁਟੀ ਹੋਈ ਹੈ ਅਤੇ ਜਲਦ ਹੀ ਬੱਚੇ ਨੂੰ ਲੱਭ ਕੇ ਉਸਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਜਾਵੇਗਾ।