2 ਮਹੀਨਿਆਂ ਚ ਹੀ ਸਾਇਬਰ ਥਾਣਾ ਦਾ SHO ਸਮੇਤ 3 ਹੋਰ ਥਾਣਿਆਂ ਦੇ ਮੁੱਖੀ ਵੀ ਬਦਲੇ
ਨਿਊਜ਼ ਪੰਜਾਬ
ਲੁਧਿਆਣਾ :11 ਅਪ੍ਰੈਲ 2025
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ | ਕਮਿਸ਼ਨਰ ਨੇ ਸਾਇਬਰ ਥਾਣੇ ਦੇ SHO ਸਮੇਤ ਹੈਬੋਵਾਲ , ਦੁੱਗਰੀ ਅਤੇ ਡਿਵੀਜ਼ਨ ਨੰਬਰ 4 ਦੇ SHO ਦਾ ਤਬਾਦਲਾ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਾਇਬਰ ਦੇ SHO ਸਤਬੀਰ ਸਿੰਘ ਨੂੰ ਬਦਲਕੇ ਇੰਸਪੈਕਟਰ ਬਿਟਨ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ | ਸਤਬੀਰ ਸਿੰਘ ਨੂੰ ਲਗਭਗ ਦੋ ਮਹੀਨੇ ਪਹਿਲਾਂ ਹੀ ਸਾਈਬਰ ਥਾਣੇ ਦਾ SHO ਲਾਇਆ ਸੀ ਪਰ ਹੁਣ ਉਹਨਾਂ ਦੀ ਬਦਲੀ ਕਰ ਦਿੱਤੀ ਗਈ | ਸੂਤਰਾਂ ਅਨੁਸਾਰ ਕਮਿਸ਼ਨਰ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਹਿਰ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਵੱਧ ਰਹੇ ਹਨ ਪਰ ਬਹੁਤੇ ਮਾਮਲੇ ਹੱਲ ਨਹੀਂ ਹੋ ਪਾ ਰਹੇ |
ਇਸ ਤੋਂ ਇਲਾਵਾ ਥਾਣਾ ਦੁੱਗਰੀ ਦੇ SHO ਨਪਿੰਦਰ ਸਿੰਘ ਨੂੰ ਬਦਲਕੇ ਪਰਮਦੀਪ ਸਿੰਘ ਨੂੰ ਲਾਇਆ ਗਿਆ ਹੈ | ਥਾਣਾ ਡਿਵੀਜ਼ਨ ਨੰਬਰ 4 ਅਤੇ ਹੈਬੋਵਾਲ ਦੇ SHO ਵੀ ਬਦਲ ਦਿੱਤੇ ਗਏ ਹਨ ਅਤੇ ਇਹਨਾਂ ਥਾਣਿਆਂ ਵਿੱਚ ਅਜੇ ਕੋਈ ਨਵੀਂ ਤਾਇਨਾਤੀ ਨਹੀਂ ਹੋਈ | ਸ਼ੁਕਰਵਾਰ ਨੂੰ ਕਮਿਸ਼ਨਰ ਸਵਪਨ ਸ਼ਰਮਾ ਨੇ ਥਾਣਾ ਸਾਈਬਰ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਅਸੀਂ ਸਾਈਬਰ ਥਾਣੇ ਨੂੰ ਹੋਰ ਐਕਟਿਵ ਕਰਾਂਗੇ ਅਤੇ ਕੇਸ ਵਿੱਚ ਬਰਾਮਦ ਕੀਤੇ ਮੋਬਾਈਲ ਫੋਨਾਂ ਨੂੰ ਸਾਈਬਰ ਸੈੱਲ ਦੀ ਫੋਰੈਂਸਿਕ ਲੈਬ ਵਿੱਚ ਭੇਜਣ ਦੀ ਹਦਾਇਤ ਕੀਤੀ ਜਾਵੇਗੀ | ਜਾਣਕਾਰੀ ਅਨੁਸਾਰ 1-2 ਦਿਨਾਂ ਵਿੱਚ ਹੋਰ ਵੀ ਪੁਲਿਸ ਅਫਸਰਾਂ ਦੇ ਤਬਾਦਲੇ ਹੋ ਸਕਦੇ ਹਨ |