ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

Tariffs war:ਚੀਨ ਨੇ ਅਮਰੀਕਾ ਦਾ ਨਹੀਂ ਕੀਤਾ “ਸਤਿਕਾਰ ” ਜਵਾਬੀ ਕਾਰਵਾਈ: ਅਮਰੀਕਾ ‘ਤੇ ਟੈਰਿਫ ਵਧਾ ਕੇ 125 ਪ੍ਰਤੀਸ਼ਤ ਕੀਤਾ – USA ਨੇ ਵੀ ਲਿਆ ਐਕਸ਼ਨ 

ਨਿਊਜ਼ ਪੰਜਾਬ 

ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਅਮਰੀਕਾ ਵਿਰੁੱਧ ਵਿਸ਼ਵ ਵਪਾਰ ਸੰਗਠਨ ਵਿੱਚ ਕੇਸ ਦਾਇਰ ਦਿੱਤਾ ਹੈ ਅਤੇ ਹੁਣ ਅਮਰੀਕਨ ਉਤਪਾਦਾਂ ਤੇ ਡਿਊਟੀ 125 ਪ੍ਰਤੀਸ਼ਤ ਲਾਗੂ ਹੋਵੇਗੀ । ਦੂਜੇ ਪਾਸੇ, ਅਮਰੀਕਾ ਦੇ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ, ਚੀਨ ‘ਤੇ ਕੁੱਲ ਵਪਾਰ ਡਿਊਟੀ 145 ਪ੍ਰਤੀਸ਼ਤ ਲਾਗੂ ਹੋਵੇਗੀ।

ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਚੀਨ ਨੇ ਆਯਾਤ ਕੀਤੇ ਗਏ ਅਮਰੀਕੀ ਉਤਪਾਦਾਂ ‘ਤੇ ਵਾਧੂ ਡਿਊਟੀ 84 ਪ੍ਰਤੀਸ਼ਤ ਤੋਂ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤੀ ਹੈ।

ਅਮਰੀਕਾ ਨੇ ਕੀਤੀ ਕਾਰਵਾਈ 

 ਅਮਰੀਕਾ ਦੇ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ, ਚੀਨ ‘ਤੇ ਕੁੱਲ ਵਪਾਰ ਡਿਊਟੀ 145 ਪ੍ਰਤੀਸ਼ਤ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਯੂਰਪੀਅਨ ਯੂਨੀਅਨ ਨੂੰ ਅਮਰੀਕੀ “ਧਮਕਾਉਣ” ਦਾ ਵਿਰੋਧ ਕਰਨ ਵਿੱਚ ਬੀਜਿੰਗ ਦਾ ਸਾਥ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ “ਟੈਰਿਫ ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ”।