ਨਾਗੇਸ਼ਵਰ ਰਾਓ ਨੂੰ 40 ਦਿਨਾਂ ‘ਚ ਵਿਜਿਲੈਂਸ ਮੁਖੀ ਦੇ ਅਹੁਦੇ ਤੋਂ ਹਟਾਇਆ, ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਸੌਂਪੀ ਕਮਾਨ
ਨਿਊਜ਼ ਪੰਜਾਬ
26 ਮਾਰਚ 2025
ਸੂਬਾ ਸਰਕਾਰ ਨੇ ਵਿਜਿਲੈਂਸ ਮੁਖੀ ਜੀ ਨਾਗੇਸ਼ਵਰ ਰਾਓ ਦਾ ਤਬਾਦਲਾ ਕਰ ਦਿੱਤਾ ਹੈ। ਜੀ ਨਾਗੇਸ਼ਵਰ ਦੀ ਜਗ੍ਹਾ 1997 ਬੈਚ ਦੇ ਅਧਿਕਾਰੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਵਿਜੀਲੈਂਸ ਦੇ ਮੁਖੀ ਦਾ ਚਾਰਜ ਦਿੱਤਾ ਗਿਆ ਹੈ। 16 ਫਰਵਰੀ ਨੂੰ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਦੀ ਜਗ੍ਹਾ ਜੀ ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਮੁਖੀ ਦਾ ਚਾਰਜ ਦਿੱਤਾ ਗਿਆ ਸੀ। ਹੁਣ ਜੀ ਨਾਗੇਸ਼ਵਰ ਏਡੀਜੀਪੀ ਪ੍ਰੋਵਿਜ਼ਨਿੰਗ ਦੇ ਕੰਮਕਾਜ ਨੂੰ ਦੇਖਣਗੇ। ਤੁਹਾਨੂੰ ਦੱਸ ਦੇਈਏ ਕਿ ਵਿਜੀਲੈਂਸ ਵਿਭਾਗ ਦਾ ਕੰਮਕਾਜ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ‘ਚ ਹੈ। ਇਸ ਤਬਾਦਲੇ ਨਾਲ ਵਿਜੀਲੈਂਸ ਵਿਭਾਗ ‘ਚ ਨਵੀਆਂ ਉਮੀਦਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।