ਮੋਗਾਮੁੱਖ ਖ਼ਬਰਾਂਪੰਜਾਬ

ਮੋਗਾ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦਾ ਦੋਸ਼ੀ ਕਾਬੂ,32 ਬੋਰ ਪਿਸਟਲ ਬਰਾਮਦ

ਨਿਊਜ਼ ਪੰਜਾਬ

ਮੋਗਾ, 17 ਮਾਰਚ 2025

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆ, ਲੁੱਟਾਂ ਖੋਹਾਂ ਅਤੇ ਫਿਰੌਤੀ ਮੰਗਣ ਵਾਲੇ ਗਿਰੋਹਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਨੂੰ ਸਫਲਤਾ ਹਾਸਲ ਹੋਈ। ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ(ਡੀ) ਮੋਗਾ, ਸ਼੍ਰੀ ਰਮਨਦੀਪ ਸਿੰਘ ਡੀ.ਐੱਸ.ਪੀ ਧਰਮਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਮਹਿਣਾ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬੁੱਘੀਪੁਰਾ ਤੋ ਬਹੋਨਾ ,ਮਹਿਰੋ ਤੋਂ ਰਾਮੂੰਵਾਲਾ ਕਲਾਂ ਰਾਹੀ ਰਾਮੂੰਵਾਲਾ ਹਰਚੋਕਾ ਨੂੰ ਜਾ ਰਹੇ ਸੀ, ਪੁਲਿਸ ਪਾਰਟੀ ਟੀ ਪੁਆਇੰਟ ਭੱਠਾ ਪਿੰਡ ਮਹਿਰੋਂ ਪਾਸ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਨ ਕੁਮਾਰ ਉਰਫ ਅਮਨਾ ਪੁੱਤਰ ਅਸ਼ੋਕ ਕੁਮਾਰ ਵਾਸੀ ਟਿਵਾਨਾ ਕਲਾਂ ਜ਼ਿਲ੍ਹਾ ਫਾਜਿਲਕਾ ਜਿਸਤੇ ਪਹਿਲਾਂ ਵੀ ਲੁੱਟਾਂ ਖੋਹਾਂ, ਫਿਰੌਤੀਆਂ ਦੇ ਪਰਚੇ ਦਰਜ ਹਨ, ਜਿਸਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਪਿਛਲੇ ਮਹੀਨੇ ਪਿੰਡ ਡਾਲਾ ਦੇ ਬਲੌਰ ਸਿੰਘ ਪੰਚਾਇਤ ਮੈਬਰ ਦੇ ਘਰ ਦੇ ਗੇਟ ਵਿੱਚ ਫਾਇਰ ਮਾਰੇ ਸਨ, ਇਸ ਵਕਤ ਅਮਨ ਕੁਮਾਰ ਉਰਫ ਅਮਨਾ ਉਕਤ ਪਿੰਡ ਰਾਮੂੰਵਾਲਾ ਹਰਚੋਕ ਨਾਲਾ ਦਾ ਨਾਲ-ਨਾਲ ਪੱਕੀ ਸੜਕ ਰਾਹੀ ਪੈਦ ਤੁਰ ਕੇ ਰਾਮੂੰਵਾਲਾ ਕਲਾਂ ਸਾਈਡ ਨੂੰ ਜਾ ਰਿਹਾ ਹੈ।

ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਇਸ ਇਤਲਾਹ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ। ਜਦ ਪੁਲਿਸ ਪਾਰਟੀ ਰਾਮੂੰਵਾਲਾ ਕਲਾਂ ਤੋ ਕਰੀਬ ਇੱਕ ਕਿਲੋਮੀਟਰ ਅੱਗੇ ਪੁੱਜੀ ਤਾਂ ਸਾਹਮਣੇ ਤੋ ਇੱਕ ਮੋਨਾ ਨੌਜਵਾਨ ਜਿਸਨੇ ਚੈੱਕਦਾਰ ਸ਼ਰਟ ਅਤੇ ਜੀਨ ਪਾਈ ਹੋਈ ਸੀ, ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੇ ਡੱਬ ਵਿੱਚੋ ਪਿਸਟਲ 32 ਬੋਰ ਦੇਸੀ ਕੱਢ ਕੇ ਪਾਣੀ ਵਾਲੀ ਖੇਲ ਦੀ ਆੜ ਲੈ ਕੇ ਪੁਲਿਸ ਪਾਰਟੀ ਵੱਲ ਮਾਰ ਦੇਣ ਦੀ ਨੀਯਤ ਨਾਲ ਸਿੱਧੇ 3 ਫਾਇਰ ਕੀਤੇ ਤਾਂ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਆਪਣੇ ਬਚਾਓ ਲਈ ਆਪਣੀ ਸਰਕਾਰੀ ਪਿਸਟਲ 9 ਐਮ.ਐਮ. ਨਾਲ 2 ਫਾਇਰ ਕੀਤੇ ਜੋ ਇੱਕ ਫਾਇਰ ਉਕਤ ਨੌਜਵਾਨ ਦੇ ਭੱਜਣ ਦੌਰਾਨ ਸੱਜੀ ਲੱਤ ਦੀ ਪਿੰਜਣੀ ਪਿੱਛੇ ਲੱਗਾ ਤਾਂ ਉਕਤ ਨੌਜਵਾਨ ਸਮੇਤ ਪਿਸਟਲ ਜਮੀਨ ਉੱਪਰ ਡਿੱਗ ਪਿਆ, ਜਿਸਨੂੰ ਪੁਲਿਸ ਪਾਰਟੀ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ, ਉਸਨੇ ਆਪਣਾ ਨਾਮ ਅਮਨ ਕੁਮਾਰ ਉਰਫ ਅਮਨਾ ਪੁੱਤਰ ਅਸ਼ੋਕ ਕੁਮਾਰ ਵਾਸੀ ਟਿਵਾਨਾ ਕਲਾਂ ਜ਼ਿਲ੍ਹਾ ਫਾਜਿਲਕਾ ਦੱਸਿਆ ਫਿਰ ਉਸ ਕੋਲ ਡਿੱਗੇ ਪਏ ਪਿਸਟਲ 32 ਬੋਰ ਦੇਸੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਮੈਗਜੀਨ ਖਾਲੀ ਸੀ ਅਤੇ ਚੈਂਬਰ ਵਿੱਚੋ ਇੱਕ ਰੌਂਦ ਜਿੰਦਾ 32 ਬੋਰ ਬਰਾਮਦ ਹੋਇਆ। ਫਿਰ ਜਖਮੀ ਅਮਨ ਕੁਮਾਰ ਉਰਫ ਅਮਨਾ ਉਕਤ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਭੇਜਿਆ, ਜਿਸ ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ ਦਰਜ ਕਰ ਦਿੱਤਾ ਗਿਆ ਹੈ। ਦੋਸ਼ੀ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ,ਮੋਗਾ ਵਿਖੇ ਦਾਖਿਲ ਕਰਵਾਇਆ ਗਿਆ ਜਿਸ ਪਾਸੋਂ ਹੁਣ ਪੁੱਛਗਿੱਛ ਕਰਕੇ ਉਸਦੇ ਸਾਥੀ ਮੈਂਬਰ/ਗਿਰੋਹ ਦਾ ਪਤਾ ਲਗਾ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।