328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ 295-A ਤਹਿਤ FIR, 16 ਅਧਿਕਾਰੀ ਨਾਮਜ਼ਦ

ਨਿਊਜ਼ ਪੰਜਾਬ

8 ਦਸੰਬਰ 2025

328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ 295-A ਤਹਿਤ FIR ਦਰਜ ਹੋਈ ਹੈ। ਮੋਰਚੇ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਵਢਾਲਾ ਦਾ ਨੇ ਕਿਹਾ ਸੀ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਨੂੰ FIR ਦੀ ਕਾਪੀ ਦਿੱਤੀ ਹੈ।ਇਸ ਐਫਆਈਆਰ ਵਿੱਚ ਉਸ ਵੇਲੇ ਦੇ ਸਕੱਤਰ ਡਾਕਟਰ ਰੂਪ ਸਿੰਘ ਸਮੇਤ ਉਸ ਵੇਲੇ ਦੇ 16 ਅਧਿਕਾਰੀਆਂ ਦੇ ਨਾਂ ਦਰਜ ਹਨ।

ਪੰਜਾਬ ਸਰਕਾਰ ਅਤੇ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਕਈ ਧਾਰਮਿਕ ਮੁੱਦਿਆਂ  ਜਿਵੇਂ ਸ਼ਤਾਬਦੀ ਸਮਾਗਮ ਹੋਣ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਵਿਰੁੱਧ ਕੀਤੀ ਗਈ ਧਾਰਮਿਕ ਕਾਰਵਾਈ’ਤੇ ਆਹਮੋ ਸਾਹਮਣੇ ਰਹੇ ਹਨ।