world power Slap championship ‘ਚ ਜੇਤੂ ਸਰਦਾਰ ਜੁਝਾਰ ਸਿੰਘ ਟਾਈਗਰ ਦਾ ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਸਨਮਾਨ – ਕਿਹਾ : ਕੇਂਦਰ ਅਤੇ ਰਾਜ ਸਰਕਾਰ ਕਰੇ ਸਨਮਾਨ 

ਲੁਧਿਆਣਾ – ਕਈ ਵਿਸ਼ਵ ਮੁਕਾਬਲਿਆਂ ਵਿੱਚ ਜੇਤੂ ਪੰਜਾਬ ਦਾ ਸਿੰਘ ਸਰਦਾਰ ਜੁਝਾਰ ਸਿੰਘ ਟਾਈਗਰ ਜੋ ਸ਼੍ਰੀ ਚਮਕੌਰ ਸਾਹਿਬ ਦਾ ਵਾਸੀ ਹੈ ਨੂੰ ਲੁਧਿਆਣਾ ਦੇ ਸਨਅਤਕਾਰਾਂ ਨੇ ਸ੍ਰ. ਅਵਤਾਰ ਸਿੰਘ ਭੋਗਲ ਦੀ ਅਗਵਾਈ ਹੇਠ ਸਨਮਾਨ ਕਰਕੇ ਕੇਂਦਰ ਅਤੇ ਰਾਜ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਵਿਸ਼ਵ ਜੇਤੂ ਖਿਡਾਰੀ ਨੂੰ ਵੀ ਬਾਕੀ ਵੱਡੇ ਖਿਡਾਰੀਆਂ ਵਾਂਗ ਸਨਮਾਨ ਕਰਕੇ ਕਰੋੜਾਂ ਰੁਪਏ ਦੇ ਵੱਡੇ ਇਨਾਮ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ

ਸਰਦਾਰ ਜੁਝਾਰ ਸਿੰਘ ਟਾਈਗਰ 24 ਅਕਤੂਬਰ 2025 ਨੂੰ abu dhabi UAE ਵਿੱਚ ਹੋਈ world power Slap championship ਵਿੱਚ ਜੇਤੂ ਹੋਣ ਤੇ ਦੁਨੀਆਂ ਭਰ ਵਿੱਚ  ਪਹਿਲਾ ਭਾਰਤੀ ਅਤੇ ਪਹਿਲਾ ਸਾਬਤ ਸੂਰਤ ਸਿੱਖ ਪੰਜਾਬੀ  ਹੋਣ ਦਾ ਮਾਣ ਖੱਟਿਆ, ਸ਼ੋਸ਼ਲ ਮੀਡੀਆ ਤੇ ਆਈਆਂ ਵੀਡੀਓ ਨੂੰ ਲੱਖਾਂ ਲੋਕਾਂ ਨੇ ਵੇਖਿਆ ਹੈ

ਵਰਲਡ ਸਲੈਪ ਚੈਂਪੀਅਨਸ਼ਿਪ ਵਿੱਚ ਰੂਸ ਦੇ ਅਨਾਤੋਲੀ ਗਲੁਸ਼ਕਾ ਨੂੰ ਵਾਲੇ ਵਿਸ਼ਵ ਜੇਤੂ ਸਰਦਾਰ ਜੁਝਾਰ ਸਿੰਘ ਟਾਈਗਰ ਨੂੰ ਸਨਮਾਨਿਤ ਕਰਨ ਵੇਲੇ ਸ੍ਰ.ਅਵਤਾਰ ਸਿੰਘ ਭੋਗਲ ਵੱਲੋਂ ਹਾਈ ਐਂਡ ਸਾਈਕਲ ਪੇਸ਼ ਕੀਤਾ ਗਿਆ ਇਸ ਸਮੇਂ  ਗੁਰਚਰਨ ਸਿੰਘ ਜੈਮਕੋ, ਇੰਦਰਜੀਤ ਸਿੰਘ ਨਵਯੁੱਗ, ਰਜਿੰਦਰ ਸਿੰਘ ਸਰਹਾਲੀ, ਸੁਰਿੰਦਰ ਪਾਲ ਸਿੰਘ ਸੋਨੂੰ ਮੱਕੜ,  ਅਮਰੀਕ ਸਿੰਘ ਜੈਮਲ, ਹਰਵਿੰਦਰ ਸਿੰਘ ਅਤੇ ਹੋਰ ਉਦਯੋਗਪਤੀ ਮੋਜ਼ੂਦ ਸਨ

ਸਰਦਾਰ ਜੁਝਾਰ ਸਿੰਘ ਟਾਈਗਰ ਨੇ ” ਨਿਊਜ਼ ਪੰਜਾਬ ” ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਪਿਛਲੇ 20ਸਾਲ ਤੋਂ ਪਹਿਲਵਾਨੀ ਕਰਦੇ ਬਹੁਤ ਅਖਾੜੇ ਤੇ ਟੁਰਨਾਮੈਂਟ ਜਿੱਤ ਕੇ ਇਲਾਕੇ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ 2013 ਤੋਂ ਮਿਕਸ ਮਾਰਸ਼ਲ ਆਰਟਸ ਖੇਡ ਕੇ ਜਿਸ ਦੌਰਾਨ MMA FIGHT ਵਿੱਚ 2017 ਵਰਲਡ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ ਅਤੇ ਪਿਛਲੇ ਸਾਲ ਜਾਪਾਨ ਵਿਚ ਹੋਈ JIU-JITSU SELF DEFENCE WORLD CHAMPIONSHIP 2024 ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਵਰਲਡ ਚੈਂਪੀਅਨ ਦਾ ਖਿਤਾਬ ਜਿੱਤਿਆ ਉਸ ਦਾ ਕਹਿਣਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈ ਪਹਿਲਾ ਭਾਰਤੀ, ਪੰਜਾਬੀ ਅਤੇ ਸਿੱਖ ਹਾ ਜਿਸਨੇ ਮਿਕਸ ਮਾਰਸ਼ਲ ਆਰਟਸ ਦੀਆ ਤਿੰਨ ਖੇਡਾਂ ਵਿਚ ਵਰਲਡ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ,ਉਸਤੋਂ ਬਾਅਦ ਮੈ ਪਿਛਲੇ 1ਸਾਲ ਤੋਂ power Slap ਖੇਡ ਵਿਚ ਹਿੱਸਾ ਲੈ ਰਿਹਾ ਹਾਂ,ਜਿਸ ਵਿਚ ਮੈ ਹੁਣ 24/10/2025 ਨੂੰ abu dhabi UAE ਵਿੱਚ ਹੋਈ world power Slap championship ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਜਿੱਤ ਹਾਸਿਲ ਕੀਤੀ ਹੈ,,,,ਮੈਂ ਪਹਿਲਾ ਭਾਰਤੀ ਅਤੇ ਪਹਿਲਾ ਸਾਬਤ ਸੂਰਤ ਸਿੱਖ ਪੰਜਾਬੀ ਹਾ ਜਿਸਨੇ world power slap championship ਵਿੱਚ ਵੀ ਜਿੱਤ ਹਾਸਿਲ ਕੀਤੀ ਹੈ,,,

ਮੌਜੂਦਾ ਸਮੇਂ ਦੌਰਾਨ ਸਰਦਾਰ ਜੁਝਾਰ ਸਿੰਘ ਟਾਈਗਰ ਰੋਪੜ ਸ਼ਹਿਰ ਦੇ GENIUS INTERNATIONAL PUBLIC SCHOOL ਵਿੱਚ ਸਪੋਰਟਸ ਟੀਚਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ