ਪੰਜਾਬ ‘ਚ PSPCL ‘ਚ 10ਵੀਂ ਪਾਸ ਲਈ ਸੁਨਹਿਰੀ ਮੌਕਾ:3000 ਨਿਕਲੀਆ ਨੌਕਰੀਆਂ, ਜਲਦੀ ਕਰੋ ਅਪਲਾਈ, ਮਿਲੇਗੀ 81100 ਤਨਖਾਹ
ਨਿਊਜ਼ ਪੰਜਾਬ,17 ਮਾਰਚ 2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਸਹਾਇਕ ਲਾਈਨਮੈਨ ਦੀਆਂ 3000 ਅਸਾਮੀਆਂ ਲਈ ਭਰਤੀ ਹੈ। ਇਸ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 17 ਮਾਰਚ ਹੈ। ਪਹਿਲਾਂ ਆਖਰੀ ਤਰੀਕ 13 ਮਾਰਚ ਸੀ। ਜਿਸ ਨੂੰ 17 ਮਾਰਚ ਤੱਕ ਵਧਾ ਦਿੱਤਾ ਗਿਆ ਸੀ। ਇਸ ਭਰਤੀ ਵਿੱਚ ਖਾਲੀ ਅਸਾਮੀਆਂ ਵੀ 2500 ਤੋਂ ਵਧਾ ਕੇ 3000 ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ 1005 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਹਨ।
ਜਿਨ੍ਹਾਂ ਨੇ 10ਵੀਂ ਪਾਸ ਤੋਂ ਬਾਅਦ ਆਈ.ਟੀ.ਆਈ ਕੀਤੀ ਹੈ, ਉਹ ਸਹਾਇਕ ਲਾਈਨਮੈਨ ਦੀ ਭਰਤੀ ਲਈ ਅਪਲਾਈ ਕਰ ਸਕਦੇ ਹਨ। PSPCL ਦੀ ਵੈੱਬਸਾਈਟ pspcl.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਸਹਾਇਕ ਲਾਈਨਮੈਨ ਨੂੰ ਤਨਖਾਹ ਪੱਧਰ-3 ਅਨੁਸਾਰ 25500 ਤੋਂ 81100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ਦੇਖੋ।