ਲੋੜਵੰਦਾਂ ਦੀ ਮਦਦ ਕਰਨਾ ਇਕ ਬਹੁਤ ਵਧੀਆ ਉਪਰਾਲਾ- ਬਰਿੰਦਰ ਗੋਇਲ
ਨਿਊਜ਼ ਪੰਜਾਬ
ਪਟਿਆਲਾ 17 ਮਾਰਚ 2025
ਪਟਿਆਲਾ ਭੱਠਾ ਮਾਲਕ ਐਸੋਸੀਏਸ਼ਨ (ਰਜਿ:) ਅਤੇ ਅਗਰਵਾਲ ਸਮਾਜ ਸਭਾ (ਰਜਿ:) ਦੇ ਸਹਿਯੋਗ ਨਾਲ ਐਸ.ਡੀ.ਕੇ.ਐਸ. ਭਵਨ ,ਪਟਿਆਲਾ ਵਿਖੇ ਲਗਾਏ ਮੁਫ਼ਤ ਮੈਗਾ ਮੈਡੀਕਲ ਕੈਂਪ ਮੌਕੇ ਪੰਜਾਬ ਦੇ ਜਲ ਸਰੋਤ , ਖਨਣ ਤੇ ਜੀਓਲੋਜੀ ਅਤੇ ਜਲ ਤੇ ਭੂਮੀ ਰੱਖਿਆ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਹਨਾਂ ਕਿਹਾ ਕਿ ਇਸ ਮੈਡੀਕਲ ਕੈਂਪ ਵਿੱਚ ਹਰ ਤਰ੍ਹਾਂ ਦੇ ਡਾਕਟਰ ਮੌਜੂਦ ਹਨ । ਜਿੰਨੇ ਮਰੀਜ ਇਸ ਕੈਂਪ ਵਿੱਚ ਆੳਣਗੇ ਉਹਨਾਂ ਨੂੰ ਫਰੀ ਦਵਾਈ ਦਿੱਤੀ ਜਾਵੇਗੀ ਅਤੇ ਮਰੀਜ ਦੀ ਹਰ ਲੋੜ ਪੂਰੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਇਕ ਬਹੁਤ ਵਧੀਆ ਉਪਰਾਲਾ ਹੈ । ਉਹਨਾਂ ਇਸ ਮੌਕੇ ਭੱਠਾ ਐਸੋਸੀਏਸ਼ਨ ਅਤੇ ਅਗਰਵਾਲ ਸਮਾਜ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ।
ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ,ਮੇਅਰ ਕੁੰਦਰ ਗੋਗੀਆ ਅਤੇ ਮੇਘ ਚੰਦ ਸ਼ੇਰਮਾਜਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਟਿਆਲਾ ਵਾਸੀਆਂ ਨੇ ਇਹਨਾਂ ਦੀ ਚੋਣ ਕਰਕੇ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ । ਉਹਨਾਂ ਕਿਹਾ ਕਿ ਸਾਨੂੰ ਨਿਮਰਤਾ ਦੇ ਪੁੰਜ ਅਜੀਤਪਾਲ ਸਿੰਘ ਕੋਹਲੀ ‘ਤੇ ਮਾਣ ਹੈ ਕਿ ਉਹ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਹਨ ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਯੂੱਧ ਨਸ਼ਿਆਂ ਵਿਰੁੱਧ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇਂਦਿਆਂ ਕਿਹਾ ਕਿ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਨਸ਼ਿਆਂ ਵਿਰੁੱਧ ਕੰਮ ਕਰ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹੈ । ਉਹਨਾਂ ਕਿਹਾ ਕਿ ਜਲਦ ਹੀ ਪੂਰੇ ਪੰਜਾਬ ਵਿੱਚੋਂ ਨਸ਼ਾ ਜੜੋਂ ਖਤਮ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਤਰੀਕੇ ਨਾਲ ਗੈਰ-ਕਾਨੂੰਨੀ ਮਾਈਨਿੰਗ ‘ਤੇ ਨੱਥ ਪਾਈ ਹੈ , ਜੇਕਰ ਕੋਈ ਗੈਰ-ਕਾਨੂੰਨੀ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ।
ਇਸ ਦੌਰਾਨ ਅਗਰਵਾਲ ਸਮਾਜ ਨੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੂੰ ਇਕ ਮੰਗ ਪੱਤਰ ਦਿੱਤਾ । ਉਹਨਾ ਕਿਹਾ ਕਿ ਇਸ ਐਨ.ਜੀ.ਓ ਦਾ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ । ਉਹਨਾਂ ਅਗਰਵਾਲ ਸਮਾਜ ਦੀ ਇਸ ਤਨਦੇਹੀ ਨਾਲ ਸਮਾਜ ਸੇਵਾ ਕਰਨ ‘ਤੇ ਉਹਨਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਇਸ ਸਭਾ ਦਾ ਮੁੱਖ ਟੀਚਾ ਸਮਾਜ ਸੇਵਾ ਕਰਨਾ ਹੈ ਅਤੇ ਲੋੜਵੰਦਾਂ ਸੇਵਾ ਕਰਨਾ ਹੈ । ਉਹਨਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਲੱਗਭੱਗ 425 ਮਰੀਜ ਆਏ ਸਨ ਜਿਹਨਾਂ ਵਿਚੋਂ 22 ਅੱਖਾਂ ਦੇ ਮਰੀਜਾਂ ਦਾ ਓਪਰੇਸ਼ਨ ਰਜਿੰਦਰਾਂ ਹਸਪਤਾਲ ਵਿਖੇ ਫਰੀ ਕੀਤਾ ਜਾਵੇਗਾ ।
ਇਸ ਮੌਕੇ ਜਰਨਲ ਸਕੱਤਰ ਸੁਰਿੰਦਰ ਕਾਂਸਲ, ਕੇ.ਕੇ. ਬਾਂਸਲ, ਵਿਨੋਦ ਗਰਗ, ਹਰਨੇਕ ਸਿੰਘ, ਚਮਨ ਲਾਲ ਗਰਗ, ਐਸ.ਕੇ. ਗੋਇਲ,ਅਰੁਨ ਗਰਗ, ਅਮਰਜੀਤ ਗੋਇਲ, ਯਸ਼ਪਾਲ ਸਿੰਗਲਾ, ਰਮੇਸ਼ ਮੋਹੀ, ਲਖਵੀਰ ਸਿੰਘ, ਤਰਸੇਮ ਭੋਲਾ, ਸੁਮਿਤ ਬਾਂਸਲ,ਰਾਜ ਕੁਮਾਰ, ਜੀਵਨ ਗੁਪਤਾ, ਧਰਮਪਾਲ ਗਰਗ, ਪਵਨ ਕੁਮਾਰ, ਸੰਤੋਸ਼ ਮਿੱਤਲ , ਸੰਜੀਵ ਕੁਮਾਰ, ਮੁਨੀਸ਼ ਸਿੰਗਲਾ, ਹੇਮੰਤ ਜੈਨ, ਸ਼ਵਿੰਦਰ ਧਨੰਜੇ ਤੋਂ ਇਲਾਵਾ ਭੱਠਾ ਮਾਲਕ ਐਸੋਸੀਏਸ਼ਨ ਅਤੇ ਅਗਰਵਾਲ ਸਮਾਜ ਸਭਾ ਦੇ ਮੈਂਬਰ ਸ਼ਾਮਲ ਸਨ ।