ਪਟਿਆਲਾਮੁੱਖ ਖ਼ਬਰਾਂਪੰਜਾਬ

ਪੀਡੀਏ ਨੇ ਪਟਿਆਲਾ ਸਮੇਤ ਨਾਭਾ, ਸੰਗਰੂਰ, ਧੂਰੀ, ਅਮਰਗੜ੍ਹ ਵਿਖੇ ਤਕਰੀਬਨ 622 ਕਰੋੜ ਦੀ ਕਮਰਸ਼ੀਅਲ ਤੇ ਰਿਹਾਇਸ਼ੀ ਸਾਈਟਾਂ ਦੀ ਪ੍ਰਾਪਰਟੀ ਈ-ਆਕਸ਼ਨ ‘ਤੇ ਲਗਾਈ-ਰਿਚਾ ਗੋਇਲ

ਨਿਊਜ਼ ਪੰਜਾਬ

ਪਟਿਆਲਾ, 15 ਮਾਰਚ 2025

ਪੰਜਾਬ ਸਰਕਾਰ, ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਤੇ ਪੀਡੀਏ ਪਟਿਆਲਾ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਵਲੋਂ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸ਼ਹਿਰਾਂ ਨੂੰ ਵਿਕਸਿਤ ਕਰਦੇ ਹੋਏ ਆਧੁਨਿਕ ਸਹੁਲਤਾਂ ਮੁਹੱਈਆ ਕਰਵਾਉਣ ਦੇ ਟੀਚੇ ਦੇ ਮੱਦੇਨਜਰ ਆਮ ਲੋਕਾਂ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਸਾਈਟਾਂ ਅਲਾਟ ਕਰਨ ਸਬੰਧੀ 12 ਮਾਰਚ 2025 ਤੋਂ 22 ਮਾਰਚ 2025 ਤੱਕ ਈ-ਆਕਸ਼ਨ ਕਰਵਾਈ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਪੀਡੀਏ ਪਟਿਆਲਾ ਦੇ ਅਸਟੇਟ ਅਫਸਰ ਰਿਚਾ ਗੋਇਲ ਨੇ ਦੱਸਿਆ ਕਿ ਇਹ ਈ-ਆਕਸ਼ਨ ਪੀਡੀਏ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਜਿਵੇ ਕਿ ਪਟਿਆਲਾ, ਨਾਭਾ, ਸੰਗਰੂਰ, ਧੂਰੀ, ਅਮਰਗੜ੍ਹ ਵਿਖੇ ਪੈਂਦੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਸਾਈਟਾਂ ਦੀ ਤਕਰੀਬਨ 622 ਕਰੋੜ ਦੀ ਪ੍ਰਾਪਰਟੀ ਈ-ਆਕਸ਼ਨ ‘ਤੇ ਲਗਾਈ ਗਈ ਹੈ।

ਰਿਣਮਚਾ ਗੋਇਲ ਨੇ ਦੱਸਿਆ ਕਿ ਈ-ਆਕਸ਼ਨ ਨੂੰ ਆਮ ਜਨਤਾ ਵਲੋਂ ਵੱਡਾ ਹੁੰਗਾਰਾ ਦਿਤਾ ਜਾ ਰਿਹਾ ਹੈ। ਇਸ ਵਾਰ ਦੀ ਈ-ਆਕਸ਼ਨ ਵਿੱਚ ਕੁੱਲ 154 ਰਿਹਾਇਸ਼ੀ ਪਲਾਟ, 127 ਸ਼ਾਪ ਸਾਈਟਾਂ, 67 ਬੂਥ ਸਾਈਟਾਂ, 50 ਦੇ ਕਰੀਬ ਐਸ.ਸੀ.ਓਜ 1 ਚੰਕ ਸਾਈਟ ਅਤੇ 1 ਸਕੂਲ ਸਾਈਟ ਨੂੰ ਆਕਸ਼ਨ ‘ਤੇ ਲਗਾਇਆ ਗਿਆ ਹੈ। ਜਿਸ ਵਿੱਚ ਭਾਗ ਲੈਣ ਲਈ https://puda.enividha.com ਵੈਬ ਸਾਈਟ ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦੈ ਹੈ।

ਅਸਟੇਟ ਅਫਸਰ ਪੀਡੀਏ ਪਟਿਆਲਾ ਰਿਚਾ ਗੋਇਲ ਨੇ ਦੱਸਿਆ ਕਿ ਇਸ ਵਾਰ ਦੀ ਈ-ਆਕਸ਼ਨ ਵਿੱਚ ਰਾਸ਼ੀ ਦਾ ਭੁਗਤਾਨ ਕਰਨ ਸਬੰਧੀ ਪਹਿਲਾ ਦੀ ਤਰ੍ਹਾਂ 25 ਫੀਸਦੀ ਰਕਮ ‘ਤੇ ਅਲਾਟਮੈਂਟ ਜਾਰੀ ਕੀਤੀ ਜਾਵੇਗੀ ਅਤੇ ਬਾਕੀ ਬਚਦੀ 75 ਫੀਸਦੀ ਰਾਸ਼ੀ ਨੂੰ 8 ਅਸਾਨ ਕਿਸ਼ਤਾ ਜਾਂ ਫਿਰ Lump sum ਭੁਗਤਾਨ ਕਰਕੇ 7.5% ਫੀਸਦੀ ਰਿਬੇਟ ਦਾ ਲਾਭ ਲਿਆ ਜਾ ਸਕਦਾ ਹੈ। ਇਸ ਵਿੱਚ ਭਾਗ ਲੈਣ ਵਾਲੇ ਸਫਲ਼ ਬਿੱਡਰ ਵਲੋਂ ਜਮ੍ਹਾਂ ਕਰਵਾਈ ਈਐਮਡੀ ਦੀ ਰਕਮ ਅਗਲੀ ਭੁਗਤਾਨ ਕੀਤੇ ਜਾਣ ਵਾਲੀ ਰਾਸ਼ੀ ਵਿੱਚ ਅਡਜਸਟ ਕਰ ਲਈ ਜਾਵੇਗੀ ਅਤੇ ਜਿਹੜੇ ਅਸਫਲ ਬੋਲੀਕਾਰ ਹੋਣਗੇ ਉਨ੍ਹਾਂ ਵਲੋਂ ਜਮ੍ਹਾਂ ਕਰਵਾਈ ਈਐਮਡੀ ਦੀ ਰਾਸ਼ੀ ਰਿਫੰਡ ਕਰ ਦਿਤੀ ਜਾਵੇਗੀ।

ਅਸਟੇਟ ਅਫਸਰ ਰਿਚਾ ਗੋਇਲ ਨੇ ਅੱਗੇ ਦੱਸਿਆ ਕਿ 22 ਨੰਬਰ ਫਾਟਕ ਪਟਿਆਲਾ ਦੇ ਨੇੜੇ ਵਿਕਸਿਤ ਹੋਈ ਲਹਿਲ ਮੰਡਲ ਸਾਈਟ (12 ਕੂੰਆਂ) ਅਤੇ ਐਸਬੀਆਈ ਬੈੰਕ ਅਰਬਨ ਅਸਟੇਟ ਫੇਜ-2 ਪਟਿਆਲਾ ਦੇ ਸਾਹਮਣੇ ਸਥਿਤ ਇਨਫੋਟੈਜ ਅਕੈਡਮੀ ਸਾਈਟ, ਜਿਸਦਾ ਆਮ ਜਨਤਾ ਨੂੰ ਬਹੁਤ ਲੰਬੇ ਸਮੇਂ ਤੋਂ ਇਤਜਾਰ ਸੀ, ਨੂੰ ਵੀ ਈ-ਆਕਸ਼ਨ ‘ਤੇ ਲਗਾਇਆ ਜਾ ਚੁੱਕਾ ਹੈ ਅਤੇ ਲੋਕਾਂ ਵਿੱਚ ਇਸ ਈ-ਆਕਸ਼ਨ ਨੂੰ ਲੈ ਕੇ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਪੀਡੀਏ ਵਲੋਂ ਜਿਵੇਂ ਹੀ ਮਿਤੀ 12 ਮਾਰਚ ਨੂੰ ਪੋਰਟਲ ‘ਤੇ ਈ-ਆਕਸ਼ਨ ਆਨਲਾਈਨ ਪਬਲਿਸ਼ ਕੀਤਾ ਗਿਆ ਕਿ ਆਮ ਜਨਤਾ ਵਲੋਂ ਪੀਡੀਏ ਦਫਤਰ ਵਲੋਂ ਲਗਾਈ ਪ੍ਰਾਪਰਟੀ ਸਬੰਧੀ ਪੁੱਛ ਗਿਛ ਕੀਤੀ ਜਾ ਰਹੀ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਵਾਰ ਕਾਫੀ ਪ੍ਰਾਪਰਟੀ ਸੇਲ ਹੋਣ ਦੀ ਸੰਭਾਵਨਾ ਹੈ। ਜੇਕਰ ਕਿਸੇ ਵਲੋਂ ਈ-ਆਕਸ਼ਨ ਸਬੰਧੀ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਉਹ ਦਫਤਰੀ ਸਮੇਂ ਦੌਰਾਨ ਪੁੱਡਾ ਭਵਨ ਵਿਖੇ ਹਾਜਾਰ ਹੋ ਕੇ ਜਾਂ ਫਿਰ ਸੁਨੀਲ ਕੁਮਾਰ ਏ.ਐਸ.ਐਮ.(ਮੋਬਾਈਲ ਨੰਬਰ 9463519609) ਨਾਲ ਤਾਲਮੇਲ ਕਰ ਸਕਦਾ ਹੈ।

ਇਸ ਤੋਂ ਇਲਾਵਾ ਇਸ ਲਈ ਆਮ ਜਨਤਾ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਪੀਡੀਏ ਵਲੋਂ ਕਰਵਾਈ ਜਾ ਰਹੀ ਮੈਗਾ ਈ-ਆਕਸ਼ਨ ਦਾ ਵੱਧ ਤੋਂ ਵੱਧ ਲਾਭ ਲੈਂਦੇ ਹੋਏ ਈ ਆਕਸ਼ਨ / ਆਨਲਾਈਨ ਆਕਸ਼ਨ ਵਿਚ ਭਾਗ ਲਿਆ ਜਾਵੇ ਅਤੇ ਆਪਣੇ ਸੁਪਨਿਆ ਨੂੰ ਪੂਰਾ ਕੀਤਾ ਜਾਵੇ।