ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ’ਤੇ ਫਾਇਰਿੰਗ, ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
ਨਿਊਜ਼ ਪੰਜਾਬ,4 ਫਰਵਰੀ 2025
ਬੀਤੀ ਦੇਰ ਰਾਤ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ’ਤੇ ਫ਼ਾਇਰਿੰਗ ਹੋਈ ਹੈ। ਘਟਨਾ ਫ਼ਿਰੋਜ਼ਪੁਰ ਜ਼ੀਰਾ ਰੋਡ ’ਤੇ ਪਿੰਡ ਸ਼ੇਰਖਾ ਨੇੜੇ ਗੋਲੀਬਾਰੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਲਬੀਰ ਸਿੰਘ ਜ਼ੀਰਾ ਆਪਣੀ ਕਾਰ ’ਚ ਜ਼ੀਰਾ ਜਾ ਰਹੇ ਸਨ। ਇਸ ਦੌਰਾਨ ਕ੍ਰੇਟਾ ਕਾਰ ਚਾਲਕਾਂ ਨੇ ਪਿੱਛਾ ਕੀਤਾ। ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ’ਚ ਕੁਲਬੀਰ ਜ਼ੀਰਾ ਦੀ ਕਾਰ ਜਾ ਰਹੀ ਹੈ ਅਤੇ ਇੱਕ ਕ੍ਰੇਟਾ ਕਾਰ ਪਿੱਛੇ ਤੋਂ ਲੰਘ ਰਹੀ ਹੈ।
ਇਸ ਘਟਨਾ ਦੀ ਜਾਣਕਾਰੀ ਕੁਲਬੀਰ ਸਿੰਘ ਜ਼ੀਰਾ ਨੇ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਏ ਡੀ ਜੀ ਪੀ ਲਾਅ ਐਂਡ ਆਰਡਰ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਜਾਂਚ ’ਚ ਜੁਟੀ ਗਈ ਹੈ।