ਨਿਊਜ਼ ਪੰਜਾਬ
29 ਨਵੰਬਰ 2025
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਲਈ ਨਵੇਂ ਗੀਤ ਲਈ ਦੀ ਲੰਮੇ ਸਮੇਂ ਤੋਂ ਉਡੀਕ ਖ਼ਤਮ ਹੋ ਗਈ ਹੈ। ਮਰਹੂਮ ਗਾਇਕ ਦਾ ਨਵਾਂ ਗੀਤ ‘ਬਰੋਟਾ’ ਰਿਲੀਜ਼ ਹੋ ਗਿਆ ਹੈ, ਜਿਸ ਨੇ ਦਰਸ਼ਕਾਂ ‘ਚ ਅਥਾਹ ਪ੍ਰੇਮ ਕਬੂਲਿਆ ਹੈ। ਪਹਿਲੇ 30 ਮਿੰਟਾਂ ਦੇ ਅੰਦਰ, ਗਾਣੇ ਨੂੰ 620,000 ਤੋਂ ਵੱਧ ਵਿਊਜ਼, 225,000 ਲਾਈਕਸ ਅਤੇ 100,000 ਟਿੱਪਣੀਆਂ ਮਿਲੀਆਂ ਹਨ। ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਏ ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।
ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 4 ਮਿੰਟ ਅਤੇ 3 ਸਕਿੰਟ ਲੰਬਾ ਹੈ। ਪ੍ਰਸ਼ੰਸਕ ਇਸਨੂੰ ਉਸਦੇ ਯੂਟਿਊਬ ਚੈਨਲ ‘ਤੇ ਤੇਜ਼ੀ ਨਾਲ ਦੇਖ ਰਹੇ ਹਨ। ਗਾਣੇ ਨੂੰ ਸੁਣਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿੱਧੂ ਦੇ ਗਾਣੇ ਪ੍ਰਤੀ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੂੰ 10 ਮਿੰਟਾਂ ਦੇ ਅੰਦਰ 200,000 ਤੋਂ ਵੱਧ ਲਾਈਕਸ ਮਿਲੇ ਹਨ।
