ਪੰਜਾਬ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਇਸ ਸਾਲ ਦੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਪਹਿਲਾਂ ਇਹ ਮੀਟਿੰਗ 6 ਫਰਵਰੀ ਨੂੰ ਬੁਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ, ਜਿਸ ਦੀ ਤਾਰੀਖ਼ ਵਿਚ ਹੁਣ ਪੰਜਾਬ ਸਰਕਾਰ ਨੇ ਬਦਲਾਅ ਕਰ ਦਿੱਤਾ ਹੈ। ਇਹ ਮੀਟਿੰਗ ਹੁਣ 6 ਫਰਵਰੀ ਦੀ ਬਜਾਏ 10 ਫਰਵਰੀ ਨੂੰ ਹੋਵੇਗੀ।