ਮੁੱਖ ਖ਼ਬਰਾਂਭਾਰਤ

ਉੱਤਰਾਖੰਡ ਚ ਅੱਜ ਤੋਂ ਲਾਗੂ ਹੋਵੇਗਾ UCC

ਉੱਤਰਾਖੰਡ, 27 ਜਨਵਰੀ 2025

ਯੂਨੀਫਾਰਮ ਸਿਵਲ ਕੋਡ (ਯੂਸੀਸੀ) ਉੱਤਰਾਖੰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਹਰਾਦੂਨ ਪਹੁੰਚਣ ਤੋਂ ਇੱਕ ਦਿਨ ਪਹਿਲਾਂ 27 ਜਨਵਰੀ ਨੂੰ ਲਾਗੂ ਹੋਵੇਗਾ । ਮੁੱਖ ਮੰਤਰੀ ਯੂਸੀਸੀ ਪੋਰਟਲ ਵੀ ਲਾਂਚ ਕਰਨਗੇ। UCC ਪੋਰਟਲ 27 ਜਨਵਰੀ ਨੂੰ ਦੁਪਹਿਰ 12:30 ਵਜੇ ਸਕੱਤਰੇਤ ਵਿਖੇ ਲਾਂਚ ਕੀਤਾ ਜਾਵੇਗਾ।

ਉੱਤਰਾਖੰਡ ਦੇਸ਼ ਵਿੱਚ UCC ਲਾਗੂ ਕਰਨ ਵਾਲਾ ਪਹਿਲਾ ਰਾਜ ਹੋਵੇਗਾ। ਸੀਐਮ ਸਕੱਤਰ ਸ਼ੈਲੇਸ਼ ਬਗੋਲੀ ਨੇ ਕਿਹਾ ਕਿ ਯੂਸੀਸੀ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਸਬੰਧੀ ਮੌਕ ਡਰਿੱਲ ਵੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਯੂਸੀਸੀ ਦੇ ਗਠਨ ਲਈ ਧਾਮੀ ਸਰਕਾਰ ਵੱਲੋਂ 27 ਮਈ 2022 ਨੂੰ ਮਾਹਿਰਾਂ ਦੀ ਕਮੇਟੀ ਬਣਾਈ ਗਈ ਸੀ, ਜਿਸ ਨੇ ਫਰਵਰੀ 2024 ਵਿੱਚ ਆਪਣੀ ਰਿਪੋਰਟ ਸੌਂਪੀ ਸੀ। ਇਸ ਤੋਂ ਬਾਅਦ ਵਿਧਾਨ ਸਭਾ ‘ਚ ਬਿੱਲ ਪਾਸ ਹੋ ਗਿਆ।

ਵਿਧਾਨ ਸਭਾ ਵੱਲੋਂ ਪਾਸ ਹੋਣ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਲਈ ਰਾਸ਼ਟਰਪਤੀ ਕੋਲ ਭੇਜਿਆ ਗਿਆ। ਮੌਕ ਡਰਿੱਲ ਦੌਰਾਨ ਪਹਿਲਾਂ ਆਈਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਸੀਐਮ ਧਾਮੀ ਵੱਲੋਂ ਪੋਰਟਲ ਦਾ ਉਦਘਾਟਨ ਕਰਨ ਤੋਂ ਬਾਅਦ ਇਸ ਨੂੰ ਨਾਗਰਿਕਾਂ ਦੀ ਵਰਤੋਂ ਲਈ ਖੋਲ੍ਹ ਦਿੱਤਾ ਜਾਵੇਗਾ।