ਇੱਕ ਸਬਜ਼ੀ ਵੇਚਣ ਵਾਲੇ ਨੇ ਰਾਜ ਜੈਕਪਾਟ ਲਾਟਰੀ ਦੀਵਾਲੀ ਬੰਪਰ 2025 ਵਿੱਚ 11 ਕਰੋੜ ਰੁਪਏ ਜਿੱਤਣ ਵਾਲੇ ਰਾਜਿਸਥਾਨ ਦੇ ਅਮਿਤ ਸੇਹਰਾ ਨੇ ਅੱਜ ਚੰਡੀਗੜ੍ਹ ਪੁੱਜ ਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਕੋਲ ਆਪਣਾ ਕਲੇਮ ਦਾਖਲ ਕੀਤਾ, ਲਾਟਰੀ ਟਿਕਟ ਲੈ ਕੇ, ਅਮਿਤ, ਆਪਣੀ ਪਤਨੀ ਅਤੇ ਆਪਣੇ ਦੋ ਮੁੰਡਿਆਂ ਨਾਲ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਚੰਡੀਗੜ੍ਹ ਸਥਿਤ ਪੰਜਾਬ ਰਾਜ ਲਾਟਰੀ ਦਫਤਰ ਗਿਆ।
35 ਸਾਲਾ ਅਮਿਤ ਸੇਹਰਾ ਨੇ ਮੀਡੀਆ ਨੂੰ ਕਿਹਾ ਕਿ ਉਹ ਰਾਜਸਥਾਨ ਤੋਂ ਆਪਣੇ ਦੋਸਤ ਮੁਕੇਸ਼ ਨਾਲ ਮੋਗਾ ਵਿੱਚ ਆਪਣੇ ਚਾਚੇ ਨੂੰ ਮਿਲਣ ਆਇਆ ਸੀ। ਮੋਗਾ ਜਾਂਦੇ ਸਮੇਂ, ਉਹ ਬਠਿੰਡਾ ਵਿੱਚ ਚਾਹ ਪੀਣ ਲਈ ਰੁਕੇ ਸਨ ਜਦੋਂ ਉਨ੍ਹਾਂ ਨੇ ਇੱਕ ਲਾਟਰੀ ਟਿਕਟ ਸਟਾਲ ਦੇਖਿਆ, ਅਤੇ ਆਪਣੇ ਦੋਸਤ ਦੇ ਕਹਿਣ ‘ਤੇ ਉਸਨੇ ਦੋ ਟਿਕਟਾਂ ਖਰੀਦੀਆਂ ਸਨ ।
ਅਮਿਤ ਸੇਹਰਾ ਨੇ ਜਿਹੜੇ ਆਪਣੇ ਦੋਸਤ ਤੋਂ ਪੈਸੇ ਉਧਾਰ ਲੈ ਕੇ ਲਾਟਰੀ ਟਿਕਟ ਖਰੀਦੀ ਸੀ ਉਸ ਦੋਸਤ ਨੂੰ ਇੱਕ ਕਰੋੜ ਰੁਪਇਆ ਦੇਣ ਫੈਂਸਲਾ ਕੀਤਾ ਹੈ । ਉਸਨੇ ਕਿਹਾ ਕਿ ਉਹ ਆਪਣੇ ਦੋ ਬੱਚਿਆਂ ਦੀ ਸਿੱਖਿਆ ‘ਤੇ ਪੈਸੇ ਖਰਚ ਕਰੇਗਾ।
ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ, ਉਸਨੇ ਕਿਹਾ ਕਿ ਉਸਦੇ ਕੋਲ ਲਾਟਰੀ ਇਨਾਮ ਦਾ ਦਾਅਵਾ ਕਰਨ ਲਈ ਚੰਡੀਗੜ੍ਹ ਜਾਣ ਲਈ ਵੀ ਪੈਸੇ ਨਹੀਂ ਸਨ।”ਇਹ ਰੱਬ ਦਾ ਆਸ਼ੀਰਵਾਦ ਹੈ ਕਿ ਉਸਨੇ ਮੈਨੂੰ ‘ਛੱਪੜ ਫ਼ਾੜ ਕੇ’ ਦਿੱਤਾ,”
ਪੰਜਾਬ ਦੇ ਨੰਗਲ ਇਲਾਕੇ ਤੋਂ ਇੱਕ ਦੁੱਖਦਾਈ ਖ਼ਬਰ ਹੈ ਕਿ ਇੱਕ ਔਰਤ ਨੇ ਇੱਕ ਹਜਾਰ ਰੁਪਏ ਦੇ ਕਰਜ਼ਾ ਨਾ ਮੋੜਣ ਕਾਰਨ ਜਲੀਲ ਕੀਤੇ ਜਾਣ ਤੇ ਆਤਮ ਹੱਤਿਆ ਕਰ ਲਈ
ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 45 ਸਾਲਾ ਵਿਧਵਾ ਰੰਜਨਾ ਦੇਵੀ ਨੇ ਇੱਕ ਨਿੱਜੀ ਫਾਇਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ਦੇ ਕਥਿਤ ਤੰਗ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਬੁੱਧਵਾਰ ਸ਼ਾਮ ਨੂੰ ਇਸ ਮਹਿਲਾ ਨੇ ਨੰਗਲ ਹਾਈਡਲ ਨਹਿਰ ਵਿੱਚ ਛਾਲ ਮਾਰ ਲਈ ਕਿਉਂਕਿ ਏਜੰਟ ਉਸ ਨੂੰ ਸਿਰਫ਼ 1,000 ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਲਈ ਵਾਰ-ਵਾਰ ਧਮਕਾ ਰਹੇ ਸਨ।
ਰੰਜਨਾ ਦੇਵੀ, ਜੋ ਕਿ ਦੋ ਧੀਆਂ ਦੀ ਮਾਂ ਸੀ, ਘਰ ਵਿੱਚ ਕੱਪੜਿਆਂ ਦੀ ਸਿਲਾਈ ਕਰ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸਦੀ ਵੱਡੀ ਧੀ ਆਂਚਲ ਨੇ ਦੱਸਿਆ ਕਿ ਉਸਦੀ ਮਾਂ ਨੇ ਕਪੜੇ ਅਤੇ ਸਿਲਾਈ ਮਸ਼ੀਨ ਖਰੀਦਣ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਇੱਕ ਨਿੱਜੀ ਵਿੱਤ ਕੰਪਨੀ ਤੋਂ ਲਗਪਗ 30,000 ਰੁਪਏ ਦਾ ਕਰਜ਼ਾ ਲਿਆ ਸੀ। ਆਂਚਲ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਨੇ ਮਾਂ ਨੇ ਸਾਰੀ ਰਕਮ ਇੱਕ ਵਿਚੋਲਣ ਰਾਹੀਂ ਵਾਪਸ ਕਰ ਦਿੱਤੀ ਸੀ, ਪਰ ਹਾਲ ਹੀ ਵਿੱਚ ਕੁਝ ਰਿਕਵਰੀ ਏਜੰਟ ਉਨ੍ਹਾਂ ਦੇ ਘਰ ਆਉਣ ਲੱਗੇ ਅਤੇ ਕਹਿਣ ਲੱਗੇ ਕਿ ਕਰਜ਼ਾ ਅਜੇ ਵੀ ਬਕਾਇਆ ਹੈ।ਜਦੋਂ ਉਸ ਦੀ ਮਾਂ ਵਿਚੋਲਣ ਨੂੰ ਲੱਭ ਨਹੀਂ ਸਕੀ ਤਾਂ ਉਹ ਦੁਬਾਰਾ ਭੁਗਤਾਨ ਕਰਨ ਲਈ ਤਿਆਰ ਹੋ ਗਈ, ਪਰ ਉਸ ਕੋਲ ਸਿਰਫ਼ 1,000 ਰੁਪਏ ਘੱਟ ਸਨ। ਆਂਚਲ ਦੇ ਅਨੁਸਾਰ ਏਜੰਟਾਂ ਨੇ ਉਸ ਦੀ ਮਾਂ ਨਾਲ ਦੁਰਵਿਹਾਰ ਕੀਤਾ ਅਤੇ ਧੱਕਾ ਵੀ ਦਿੱਤਾ। ਇਸ ਡਰ ਅਤੇ ਬੇਇੱਜ਼ਤੀ ਤੋਂ ਤੰਗ ਆ ਕੇ ਰੰਜਨਾ ਦੇਵੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਸਬੰਧ ਵਿੱਚ ਆਂਚਲ ਨੇ ਨੰਗਲ ਪੁਲੀਸ ਸਟੇਸ਼ਨ ’ਚ ਸੱਤਿਆ ਫਾਈਨਾਂਸ ਕੰਪਨੀ ਦੇ ਤਿੰਨ ਰਿਕਵਰੀ ਏਜੰਟਾਂ ਸ਼ੁਭਮ, ਸਾਗਰ ਅਤੇ ਅਭਿਸ਼ੇਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
