ਸੇਵਾ ਮੁਕਤ ASI ਦੇ ਘਰ ‘ਤੇ ਚਲਾਈਆਂ ਗੋਲ਼ੀਆਂ, ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ
ਨਿਊਜ਼ ਪੰਜਾਬ,25 ਜਨਵਰੀ 2025
ਪੱਟੀ ਇਲਾਕੇ ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਰੁਕਣ ਦੇ ਬਜਾਏ ਵਧਦੀਆਂ ਜਾ ਰਹੀਆਂ ਹਨ ਜਿਸ ਦੌਰਾਨ ਲੋਕ ਸਹਿਮ ਦੇ ਮਾਹੌਲ ਚ ਜਿੰਦਗੀ ਬਤੀਤ ਕਰ ਰਹੇ ਹਨ ਤਾਜ਼ਾ ਮਾਮਲਾ ਪਿੰਡ ਨੱਥੂਚੱਕ ਤੋਂ ਸਾਹਮਣੇ ਆਇਆ ਹੈ । ਜਿੱਥੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਸੇਵਾ ਮੁਕਤ ਏਐਸਆਈ ਦੇ ਘਰ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜਿਸਦੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੇਰਪ੍ਰਤਾਪ ਸਿੰਘ ਪੁੱਤਰ ਉਦੈਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਦੀ ਸ਼ਾਮ 8:35 ਤੇ ਆਪਣੇ ਘਰ ਪਤਨੀ ਸਮੇਤ ਮੌਜੂਦ ਸੀ ਕਿ ਬਾਹਰੋਂ ਸਾਨੂੰ ਫਾਇਰੰਗ ਦੀ ਆਵਾਜ਼ ਆਈ ਜਿਸਤੇ ਬਾਹਰ ਆ ਕੇ ਦੇਖਿਆ ਤਾਂ ਘਰ ਦੇ ਬਾਹਰ ਆਂਡ ਗੁਆਂਢ ਇਕੱਠੇ ਹੋਏ ਸਨ ਤੇ ਫਾਇਰਿੰਗ ਦਾ ਕਾਫੀ ਧੂੰਆਂ ਇਕੱਠਾ ਹੋਇਆ ਸੀ ਜਿਸਤੋਂ ਬਾਅਦ ਅਸੀਂ ਦੇਖਿਆ ਕਿ ਸਾਡੇ ਮੇਨ ਗੇਟ ਤੇ ਦੋ ਗੋਲੀਆਂ ਦੇ ਨਿਸ਼ਾਨ ਸਨ । ਓਹਨਾਂ ਦੱਸਿਆ ਕੀ ਘਰ ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾ ਨੇ ਸਿੱਧੀਆਂ ਗੋਲੀਆਂ ਚਲਾਈਆਂ ਹਨ । ਘਟਨਾ ਤੋਂ ਬਾਅਦ ਥਾਣਾ ਸਿਟੀ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕਬਜੇ ਚ ਲੈ ਲਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕੈਰੋਂ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।