ਚਾਰ ਦਿਨ ਦਿੱਲੀ ਰਹੇਗੀ ‘ ਡਰਾਈ ‘ – ਸ਼ਰਾਬ ਦੀਆਂ ਦੁਕਾਨਾਂ ਅਤੇ ਸ਼ਰਾਬ ਪਰੋਸਣ ਵਾਲੇ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ
ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ
ਨਵੀ ਦਿੱਲੀ, 21 ਜਨਵਰੀ – ਦਿੱਲੀ ਸਰਕਾਰ ਨੇ 3 ਤੋਂ 5 ਫਰਵਰੀ ਤੱਕ, ਵੋਟਾਂ ਵਾਲੇ ਦਿਨਾਂ ਤੱਕ ਅਤੇ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣ ਤੱਕ ਚਾਰ ਦਿਨ ਲਈ ਰਾਜਧਾਨੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਅਤੇ ਸ਼ਰਾਬ ਪਰੋਸਣ ਵਾਲੇ ਹੋਰ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਦਿੱਲੀ ਆਬਕਾਰੀ ਕਮਿਸ਼ਨਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਆਬਕਾਰੀ ਲਾਇਸੈਂਸਾਂ ਲਈ ਆਬਕਾਰੀ ਨਿਯਮ-2010 ਦੇ ਤਹਿਤ ਵੋਟਿੰਗ ਅਤੇ ਗਿਣਤੀ ਦੇ ਦਿਨ ਨੂੰ ਡਰਾਈ ਡੇਅ ਹੋਣਗੇ ।