ਮੁੱਖ ਖ਼ਬਰਾਂਪੰਜਾਬਭਾਰਤ

ਜ਼ੋਰਦਾਰ ਧੂੜ ਭਰੇ ਝੱਖੜ ਨੇ ਹਵਾਈ ਜਹਾਜ਼ਾਂ ਦਾ ਪੰਜਾਬ ਵੱਲ ਰੁਖ ਮੋੜਿਆ – 15 ਜਹਾਜ਼ ਨਹੀਂ ਉੱਤਰਨ ਦਿੱਤੇ ਦਿੱਲ੍ਹੀ – ਦੱਸਿਆ ਕਾਰਨ 

ਨਿਊਜ਼ ਪੰਜਾਬ

ਨਵੀਂ ਦਿੱਲੀ, 11 ਅਪ੍ਰੈਲ – ਦੇਸ਼ ਦੀ ਰਾਜਧਾਨੀ ਵਿਚ ਸ਼ੁੱਕਰਵਾਰ ਸ਼ਾਮ ਨੂੰ ਆਏ ਜ਼ੋਰਦਾਰ ਧੂੜ ਭਰੇ ਝੱਖੜ ਮਗਰੋਂ ਦਿੱਲੀ ਆਉਣ ਵਾਲੀਆਂ 15 ਤੋਂ ਵੱਧ ਉਡਾਣਾਂ ਨੂੰ ਦੇਸ਼ ਦੇ ਹੋਰ ਹਵਾਈ ਅੱਡਿਆਂ ਵੱਲ ਡਾਇਵਰਟ ਕੀਤਾ ਗਿਆ। ਛੇ ਉਡਾਣਾਂ ਨੂੰ ਚੰਡੀਗੜ੍ਹ ਅਤੇ ਦੋ ਕੌਮਾਂਤਰੀ ਉਡਾਣਾਂ ਨੂੰ ਅੰਮ੍ਰਿਤਸਰ ਵੱਲ ਮੋੜਿਆ ਗਿਆ

ਸ੍ਰੀਨਗਰ-ਦਿੱਲੀ, ਮੁੰਬਈ-ਦਿੱਲੀ, ਦਰਭੰਗਾ-ਦਿੱਲੀ ਉਡਾਣਾਂ ਚੰਡੀਗੜ੍ਹ ਵੱਲ ਮੋੜਨੀਆਂ ਪਈਆਂ ਤੇ ਇਹ ਸਾਰੀਆਂ ਉਡਾਣਾਂ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰ ਗਈਆਂ ਹਨ। ਕਾਠਮੰਡੂ-ਦਿੱਲੀ ਕੌਮਾਂਤਰੀ ਉਡਾਣ ਨੂੰ ਵੀ ਦਿੱਲੀ ਵਿਚ ਖਰਾਬ ਮੌਸਮ ਕਰਕੇ ਚੰਡੀਗੜ੍ਹ ਹਵਾਈ ਅੱਡੇ ਉੱਤੇ ਉਤਰਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਐਜ਼ੌਲ, ਅਗਰਤਲਾ ਤੇ ਡਿਬਰੂਗੜ੍ਹ ਤੋਂ ਦਿੱਲੀ ਆ ਰਹੀਆਂ ਉਡਾਣਾਂ ਨੂੰ ਵੀ ਚੰਡੀਗੜ੍ਹ ਡਾਈਵਰਟ ਕਰਨਾ ਪਿਆ ਹੈ। ਹਾਂਗ ਕਾਂਗ ਤੇ ਕਾਠਮੰਡੂ ਤੋਂ ਦਿੱਲੀ ਆ ਰਹੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਵੱਲ ਮੋੜਿਆ ਗਿਆ ਹੈ। ਹਵਾਈ ਅੱਡੇ ਦੇ ਅਪਰੇਟਰ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, “ਦਿੱਲੀ ਵਿਚ ਖਰਾਬ ਮੌਸਮ ਕਰਕੇ ਦਿੱਲੀ ਹਵਾਈ ਅੱਡੇ ‘ਤੇ ਕੁਝ ਉਡਾਣਾਂ ਅਸਰਅੰਦਾਜ਼ ਹੋਈਆਂ ਹਨ।

ਹਵਾਈ ਅੱਡੇ ਦੇ ਸੰਚਾਲਕ DIAL ਨੇ X ‘ਤੇ 19.15 ਵਜੇ ਇੱਕ ਪੋਸਟ ਵਿੱਚ ਕਿਹਾ। “ਦਿੱਲੀ ਵਿੱਚ ਖਰਾਬ ਮੌਸਮ ਕਾਰਨ, ਦਿੱਲੀ ਹਵਾਈ ਅੱਡੇ ‘ਤੇ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਉਡਾਣ ਅਪਡੇਟਸ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ,” ਇੰਡੀਗੋ ਨੇ ਕਿਹਾ ਕਿ ਦਿੱਲੀ ਅਤੇ ਜੈਪੁਰ ਵਿੱਚ ਧੂੜ ਭਰਿਆ ਤੂਫ਼ਾਨ ਆ ਰਿਹਾ ਹੈ, ਜਿਸ ਨਾਲ ਟੇਕਆਫ ਅਤੇ ਲੈਂਡਿੰਗ ਪ੍ਰਭਾਵਿਤ ਹੋ ਰਹੀ ਹੈ ਅਤੇ ਸੰਭਾਵਤ ਤੌਰ ‘ਤੇ ਹਵਾਈ ਆਵਾਜਾਈ ਵਿੱਚ ਮੁਸ਼ਕਲ ਹੋ ਸਕਦੀ ਹੈ।

 

#Dust storm #in national capital 6 Delhi-bound #flights #diverted to #Chandigarh, #Amritsar

 

ਤਸਵੀਰਾਂ : ਸੰਕੇਤਕ