ਟਰੱਕ ਦੇ ਕੈਬਿਨ ਨੂੰ ਲੱਗੀ ਅੱਗ:ਦੋ ਵਿਅਕਤੀਆਂ ਦੇ ਝੁਲਸਣ ਕਾਰਨ ਮੌਤ,ਮ੍ਰਿਤਕਾਂ ਦੀ ਨਹੀਂ ਹੋ ਸਕੀ ਪਛਾਣ

ਨਿਊਜ਼ ਪੰਜਾਬ,19 ਜਨਵਰੀ 2025

ਬਰਨਾਲਾ-ਮਾਨਸਾ ਹਾਈਵੇਅ ਰੋਡ ’ਤੇ ਇੱਕ ਨਿੱਜੀ ਫੈਕਟਰੀ ਦੀ ਪਾਰਕਿੰਗ ਵਿੱਚ ਖੜ੍ਹੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਵਿੱਚ ਬੈਠੇ ਦੋ ਸਖ਼ਸ਼ ਝੁਲਸ ਕੇ ਮਰ ਗਏ। ਦੋਵੇਂ ਮ੍ਰਿਤਕ ਵਿਅਕਤੀ ਤਾਮਿਲਨਾਡੂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਕਿਉਂਕਿ ਗੱਡੀ ਤਾਮਿਲਨਾਡੂ ਦੀ ਸੀ। ਪਾਰਕਿੰਗ ਵਿੱਚ ਖੜ੍ਹੇ ਹੋ ਟਰੱਕ ਡਰਾਈਵਰ ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਰਾਤ ਸਮੇਂ ਪਾਰਕਿੰਗ ਵਿੱਚ ਹੀ ਰੁਕਿਆ ਹੋਇਆ ਸੀ ਅਤੇ ਸ਼ਾਇਦ ਅੰਦਰ ਕੁਝ ਖਾਣਾ ਬਣਾ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ ਅਤੇ ਟਰੱਕ ਦੇ ਕੈਬਿਨ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਉਹ ਦੋਵੇਂ ਝੁਲਸ ਗਏ।

ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਨੇੜਲੇ ਟਰੱਕ ਡਰਾਈਵਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਜ਼ਿਆਦਾ ਸੀ ਕਿ ਉਸ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਮੌਕੇ ’ਤੇ ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਨ੍ਹਾਂ ਵੱਲੋਂ ਮ੍ਰਿਤਕ ਦੇਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਗਿਆ ਹੈ।