ਮੁੰਬਈ ਪੁਲਿਸ ਨੇ ਕੀਤੇ ਕਈ ਵੱਡੇ ਖੁਲਾਸੇ;ਸੈਫ ਦਾ ਹਮਲਾਵਰ ਨਿਕਲਿਆ ‘ਬੰਗਲਾਦੇਸ਼ੀ’

ਮੁੰਬਈ,19 ਜਨਵਰੀ 2025

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦਾ ਬੰਗਲਾਦੇਸ਼ ਕਨੈਕਸ਼ਨ ਸਾਹਮਣੇ ਆਇਆ ਹੈ। ਮੁੰਬਈ ਪੁਲਸ ਨੇ ਐਤਵਾਰ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਹ ਦੋਸ਼ੀ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਮੁੰਬਈ ਆਇਆ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲ ਭਾਰਤ ਦਾ ਕੋਈ ਦਸਤਾਵੇਜ਼ ਨਹੀਂ ਹੈ। ਫਿਲਹਾਲ ਪੁਲਸ ਇਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਇਸ ਪ੍ਰੈੱਸ ਕਾਨਫ਼ਰੰਸ ‘ਚ ਮੁਲਜ਼ਮਾਂ ਦੀ ਸਾਰੀ ਗੁੰਡਾਗਰਦੀ ਦਾ ਖੁਲਾਸਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦਾ ਨਾਂ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਹੈ ਅਤੇ ਉਸ ਦੀ ਉਮਰ 30 ਸਾਲ ਹੈ, ਪੁਲਸ ਮੁਤਾਬਕ ਹੁਣ ਤੱਕ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਹੈ ਕਿ ਉਹ ਚੋਰੀ ਦੇ ਇਰਾਦੇ ਨਾਲ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ ਸੀ