ਜਲੰਧਰ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ, ਗੌਂਡਰ ਗੈਂਗ ਦਾ ਗੁਰਗਾ ਹੋਇਆ ਜ਼ਖ਼ਮੀ,4 ਪਿਸਤੌਲ ਤੇ 100 ਗ੍ਰਾਮ ਹੈਰੋਇਨ ਬਰਾਮਦ

ਨਿਊਜ਼ ਪੰਜਾਬ,19 ਜਨਵਰੀ 2025

ਜਲੰਧਰ’ ਚ ਬੀਤੇ ਦਿਨੀਂ ਜਦੋਂ ਇੱਕ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ ਕੀਤੀ ਗਈ ਪੁੱਛਗਿਛ ਤੋਂ ਬਾਅਦ ਪੁਲਿਸ ਪਾਰਟੀ ਉਸ ਕੋਲੋਂ ਹਥਿਆਰਾਂ ਦੀ ਬਰਾਮਦਗੀ ਕਰਨ ਲਈ ਗਈ ਤਾਂ ਰਿਕਵਰੀ ਆਪਰੇਸ਼ਨ ਦੌਰਾਨ ਗੈਂਗਸਟਰ ਵੱਲੋਂ ਗੋਲੀ ਚਲਾਨ ਤੋਂ ਬਾਅਦ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ। ਗੈਂਗਸਟਰ ਖਿਲਾਫ਼ ਜ਼ਬਰਦਸਤੀ, ਡਕੈਤੀ ਦੇ ਕੇਸ, ਨਸ਼ੀਲੇ ਪਦਾਰਥਾਂ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਹਨ। ਉਕਤ ਗੈਂਗਸਟਰ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ, ਦੋਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਨੇ ਉਹਨਾਂ ਕੋਲੋਂ ਚਾਰ ਪਿਸਤੌਲ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ।