ਚੰਡੀਗੜ੍ਹ ਤੋਂ ਪ੍ਰਯਾਗਰਾਜ ਜਾਣ ਵਾਲੀ ਫਲਾਈਟ ਦਾ ਕਿਰਾਇਆ ਚਾਰ ਗੁਣਾ ਹੋਇਆ ਮਹਿੰਗਾ
ਚੰਡੀਗੜ੍ਹ : 19 ਜਨਵਰੀ 2025
ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪ੍ਰਯਾਗਰਾਜ ਜਾਣ ਵਾਲੀ ਫਲਾਈਟ ਦੀ ਹਵਾਈ ਟਿਕਟ ਚਾਰ ਗੁਣਾ ਮਹਿੰਗੀ ਹੋ ਗਈ ਹੈ। ਇਹ ਫਲਾਈਟ ਹਰ ਸੋਮਵਾਰ ਸ਼ਾਮ 4.35 ਵਜੇ ਪ੍ਰਯਾਗਰਾਜ ਲਈ ਰਵਾਨਾ ਹੁੰਦੀ ਹੈ। ਇਸ ਦੀ ਸ਼ੁਰੂਆਤ 13 ਜਨਵਰੀ ਨੂੰ ਹੋਈ ਸੀ। ਇੱਕ ਹਫ਼ਤਾ ਪਹਿਲਾਂ ਫਲੈਕਸੀ ਕਿਰਾਏ ਦੇ ਆਧਾਰ ‘ਤੇ ਕਿਰਾਇਆ 6447 ਰੁਪਏ ਤੈਅ ਕੀਤਾ ਗਿਆ ਸੀ।
20 ਜਨਵਰੀ ਨੂੰ ਮਹਾਕੁੰਭ ਲਈ ਪ੍ਰਯਾਗਰਾਜ ਜਾਣ ਵਾਲੀ ਫਲਾਈਟ ਦੀ ਬੁਕਿੰਗ ਭਰ ਚੁੱਕੀ ਹੈ। ਜਦੋਂ ਕਿ 27 ਜਨਵਰੀ ਦੀ ਫਲਾਈਟ ਦਾ ਕਿਰਾਇਆ 26 ਹਜ਼ਾਰ ਰੁਪਏ ਹੋ ਗਿਆ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਮਹਾਂਕੁੰਭ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸੁਕਤਾ ਦਿਖਾਈ ਦੇ ਰਹੀ ਹੈ। ਪਿਛਲੇ ਹਫ਼ਤੇ ਚੰਡੀਗੜ੍ਹ ਹਵਾਈ ਅੱਡੇ ਤੋਂ 70 ਸ਼ਰਧਾਲੂਆਂ ਨੇ ਯਾਤਰਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇੰਡੀਗੋ ਵੱਲੋਂ ਕਨੈਕਟਿੰਗ ਫਲਾਈਟ ਚਲਾਈ ਜਾ ਰਹੀ ਹੈ। ਇਸ ‘ਚ ਵੀ ਬੁਕਿੰਗ ਲਗਾਤਾਰ ਵਧ ਰਹੀ ਹੈ। 20 ਜਨਵਰੀ ਦੀ ਫਲਾਈਟ ਲਈ ਬੁਕਿੰਗ ਭਰ ਚੁੱਕੀ ਹੈ। ਇਹ ਫਲਾਈਟ ਹਰ ਸੋਮਵਾਰ ਚੰਡੀਗੜ੍ਹ ਤੋਂ ਰਵਾਨਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਹਰ ਬੁੱਧਵਾਰ ਪ੍ਰਯਾਗਰਾਜ ਤੋਂ ਚੰਡੀਗੜ੍ਹ ਆ ਰਹੀ ਹੈ। ਇਸ ਤੋਂ ਇਲਾਵਾ ਪ੍ਰਯਾਗਰਾਜ ਰਾਹੀਂ ਦਿੱਲੀ ਕਨੈਕਟਿੰਗ ਫਲਾਈਟ ਦਾ ਕਿਰਾਇਆ ਫਲੈਕਸੀ ਕਿਰਾਏ ਦੇ ਆਧਾਰ ‘ਤੇ 11 ਹਜ਼ਾਰ ਰੁਪਏ ਰੱਖਿਆ ਗਿਆ ਹੈ।