ਭਾਜਪਾ ਨੇ 9 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ – 2 ਸੀਟਾਂ ਗਠਜੋੜ ਲਈ ਛੱਡੀਆਂ – ਭਾਜਪਾ ਦੇ 22 ਉਮੀਦਵਾਰਾਂ ਨੇ ਵੱਖ ਵੱਖ ਇਲਾਕਿਆਂ ਤੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ

ਨਿਊਜ਼ ਪੰਜਾਬ

ਨਵੀਂ ਦਿੱਲੀ, 16 ਜਨਵਰੀ – ਭਾਜਪਾ ਨੇ ਵੀਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਚੌਥੀ ਅਤੇ ਅੰਤਿਮ ਸੂਚੀ ਜਾਰੀ ਕੀਤੀ ਹੈ। ਅੱਜ ਪਾਰਟੀ ਨੇ ਨੌਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਬਵਾਨਾ ਤੋਂ ਰਵਿੰਦਰ ਕੁਮਾਰ, ਵਜ਼ੀਰਪੁਰ ਤੋਂ ਪੂਨਮ ਸ਼ਰਮਾ, ਦਿੱਲੀ ਕੈਂਟ ਤੋਂ ਭੁਵਨ ਤੰਵਰ, ਸੰਗਮ ਵਿਹਾਰ ਤੋਂ ਚੰਦਨ ਕੁਮਾਰ ਚੌਧਰੀ, ਗ੍ਰੇਟਰ ਕੈਲਾਸ਼ ਤੋਂ ਸ਼ਿਖਾ ਰਾਏ, ਤ੍ਰਿਲੋਕਪੁਰੀ ਤੋਂ ਰਵੀਕਾਂਤ ਉਜੈਨ, ਸ਼ਾਹਦਰਾ ਤੋਂ ਸੰਜੇ ਗੋਇਲ, ਬਾਬਰਪੁਰ ਤੋਂ ਅਨਿਲ ਵਸ਼ਿਸ਼ਟ ਅਤੇ ਗੋਕਲਪੁਰ ਤੋਂ ਪ੍ਰਵੀਨ ਨਿਮੇਸ਼ ਸ਼ਾਮਲ ਹਨ।

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ ਆਪਣੀਆਂ ਦੋ ਗੱਠਜੋੜ ਪਾਰਟੀਆਂ ਜਨਤਾ ਦਲ (ਯੂਨਾਈਟਿਡ) ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੂੰ ਇੱਕ-ਇੱਕ ਸੀਟ ਦਿੱਤੀ ਹੈ। ਬੁਰਾੜੀ ਵਿਧਾਨ ਸਭਾ ਸੀਟ ਜੇਡੀਯੂ ਦੇ ਖਾਤੇ ਵਿੱਚ ਗਈ ਹੈ ਜਦੋਂ ਕਿ ਦਿਓਲੀ ਵਿਧਾਨ ਸਭਾ ਸੀਟ ਐਲਜੇਪੀ ਨੂੰ ਦਿੱਤੀ ਗਈ ਹੈ। ਜੇਡੀਯੂ ਨੇ ਬੁਰਾੜੀ ਵਿੱਚ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਵੀ ਕਰ ਦਿੱਤਾ ਹੈ।

ਭਾਜਪਾ ਦੇ 22 ਉਮੀਦਵਾਰਾਂ ਨੇ ਵੱਖ ਵੱਖ ਇਲਾਕਿਆਂ ਤੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ, ਇਸ ਤੋਂ ਪਹਿਲਾਂ ਉਨ੍ਹਾਂ ਆਪੋ ਆਪਣੇ ਇਲਾਕਿਆਂ ਵਿੱਚ ਰੋਡ ਸ਼ੋਅ ਵੀ ਕੀਤੇ, ਭਾਜ਼ਪਾ ਦੇ ਕਈ ਕੇਂਦਰੀ ਮੰਤਰੀ ਅਤੇ ਵੱਡੇ ਨੇਤਾ ਵੀ ਇਸ ਸਮੇਂ ਮੋਜ਼ੂਦ ਸਨ