ਅੰਮ੍ਰਿਤਸਰ ਪੁਲਿਸ ਨੇ ਬੱਚਿਆਂ ਨੂੰ ਪੰਛੀ ਬਣਾ ਕੇ ਚਾਈਨਾ ਡੋਰ ਦੇ ਖਿਲਾਫ ਕੀਤਾ ਜਾਗਰੂਕ।
ਨਿਊਜ਼ ਪੰਜਾਬ,12 ਜਨਵਰੀ 2025
ਲੋਹੜੀ ਦੇ ਤਿਉਹਾਰ ‘ਤੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਪੁਲਿਸ ਨੇ ਅੱਜ ਛੋਟੇ ਬੱਚਿਆਂ ਨੂੰ ਪੰਛੀਆਂ ਦਾ ਰੂਪ ਦਿੱਤਾ, ਜਿਸ ਦੌਰਾਨ ਉਨ੍ਹਾਂ ਨੂੰ ਚਾਈਨਾ ਡੋਰ ਨਾਲ ਬੰਨ੍ਹ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ। ਇਸ ਨਾਲ ਲੋਕਾਂ ਅਤੇ ਪੰਛੀਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਪਤੰਗ ਉਡਾਉਂਦੇ ਸਮੇਂ ਅਸਮਾਨ ‘ਚ ਉੱਡ ਰਹੇ ਪੰਛੀਆਂ ਨੂੰ ਵੀ ਇਸ ਨਾਲ ਨੁਕਸਾਨ ਹੋ ਰਿਹਾ ਹੈ। ਚਾਈਨਾ ਡੋਰ ਕਾਰਨ ਜਿੱਥੇ ਪੰਛੀਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਚਾਈਨਾ ਡੋਰ ਦਾ ਬਹੁਤ ਮਾੜਾ ਅਸਰ ਸੜਕਾਂ ‘ਤੇ ਆਉਣ-ਜਾਣ ਵਾਲੇ ਲੋਕਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਇਹ ਚਾਈਨਾ ਡੋਰ ਆਉਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ | ਅਤੇ ਸੜਕਾਂ ‘ਤੇ ਜਾ ਰਿਹਾ ਲੋਕਾਂ ਨੂੰ ਜ਼ਖਮੀ ਵੀ ਕਰ ਰਹੀ ਹੈ।
ਇਸ ਮੌਕੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਛੋਟੇ-ਛੋਟੇ ਬੱਚੇ ਪੰਛੀਆਂ ਦੇ ਰੂਪ ਵਿਚ ਲੋਕਾਂ ਨੂੰ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ ਦੀ ਅਪੀਲ ਕਰ ਰਹੇ ਹਨ ਅਸਮਾਨ ਵਿੱਚ ਉੱਡਦੇ ਪੰਛੀ ਚਾਈਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਇਹ ਚਾਈਨਾ ਡੋਰ ਆਮ ਲੋਕਾਂ ਲਈ ਵੀ ਬਹੁਤ ਖਤਰਨਾਕ ਹੈ। ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ, ਜੇਕਰ ਉਹ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹਨ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਸਮਾਜ ਸੇਵੀ ਨਿਧੀ ਪਾਠਕ ਨੇ ਕਿਹਾ ਕਿ ਅੱਜ ਇਹ ਛੋਟੇ-ਛੋਟੇ ਬੱਚੇ ਪੰਛੀਆਂ ਦਾ ਰੂਪ ਧਾਰ ਕੇ ਲੋਕਾਂ ਨੂੰ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ ਦੀ ਅਪੀਲ ਕਰ ਰਹੇ ਹਨ, ਇਸ ਨਾਲ ਅਸਮਾਨ ‘ਚ ਉੱਡਦੇ ਪੰਛੀਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ। ਲੋਕ ਚਾਈਨਾ ਡੋਰ ਦੀ ਬਜਾਏ ਆਮ ਧਾਗੇ ਦੀ ਡੋਰ ਨਾਲ ਪਤੰਗ ਉਡਾਉਣ।