ਹਰਿਆਣਾ ਸਰਕਾਰ ਨੇ 2605 ਨਵ – ਨਿਯੁਕਤ ਪਟਵਾਰੀਆਂ ਨੂੰ ਦਿੱਤੀਆਂ ਜ਼ੁਮੇਵਾਰੀਆਂ – ਟ੍ਰੇਨਿੰਗ ਦਾ ਸਮਾਂ ਨੌਕਰੀ ਵਿੱਚ ਹੀ ਸ਼ਾਮਿਲ ਕੀਤਾ
ਨਿਊਜ਼ ਪੰਜਾਬ
ਪੰਚਕੂਲਾ, 7 ਜਨਵਰੀ – ਹਰਿਆਣਾ ਸਰਕਾਰ ਨੇ 2605 ਨਵੇਂ ਪਟਵਾਰੀਆਂ ਨੂੰ ਨਿਯੁਕਤ ਕੀਤਾ ਹੈ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿਖ਼ੇ ਹੋਏ ਸਮਾਗਮ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਨੀ ਵੱਡੀ ਗਿਣਤੀ ਵਿੱਚ 2605 ਨਵੇਂ ਪਟਵਾਰੀਆਂ ਦੀ ਇੱਕੋ ਸਮੇਂ ਭਰਤੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਪਟਵਾਰੀ ਦੀ ਟ੍ਰੇਨਿੰਗ ਇੱਕ ਸਾਲ ਲਈ ਕੀਤੀ ਜਾਵੇਗੀ ਅਤੇ ਟ੍ਰੇਨਿੰਗ ਦਾ ਸਮਾਂ ਨੌਕਰੀ ਦੀ ਸੇਵਾ ਵਿੱਚ ਹੀ ਸ਼ਾਮਿਲ ਕੀਤਾ ਜਾਵੇਗਾ, ਜਿਸ ਨਾਲ ਤੁਸੀਂ ਪਟਵਾਰੀ ਦੇ ਅਹੁਦੇ ‘ਤੇ ਸੇਵਾ ਸ਼ੁਰੂ ਕਰ ਸਕੋਗੇ।
ਪੰਚਕੂਲਾ ਵਿੱਚ ਆਯੋਜਿਤ “ਨਵੇਂ ਚੁਣੇ ਗਏ ਪਟਵਾਰੀਆਂ ਲਈ ਰਾਜ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ” ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦੀ ਮਿਹਨਤ ਅਤੇ ਪ੍ਰਤਿਭਾ ਦੇ ਆਧਾਰ ‘ਤੇ ਮੈਰਿਟ ਦੇ ਆਧਾਰ ‘ਤੇ, ਬਿਨਾਂ ਖਰਚੇ ਅਤੇ ਬਿਨਾਂ ਪਰਚੀ ਦੇ ਨਵੇਂ ਨਿਯੁਕਤ ਪਟਵਾਰੀਆਂ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਭੇਜੀਆਂ। ਉਨ੍ਹਾਂ ਕਿਹਾ ਜਿੰਨਾ ਤੁਸੀਂ ਮੈਰਿਟ ਹਾਸਲ ਕਰਨ ਲਈ ਸੰਘਰਸ਼ ਕੀਤਾ ਹੈ, ਅਸੀਂ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲਈ ਵੀ ਓਨਾ ਹੀ ਸੰਘਰਸ਼ ਕੀਤਾ ਹੈ।
ਸਮਾਗਮ ਵਿੱਚ 2605 ਨਵ – ਨਿਯੁਕਤ ਪਟਵਾਰੀਆਂ ਨੂੰ ਵਧਾਈ ਦਿੰਦੇ ਕੈਬਨਿਟ ਮੰਤਰੀ ਸ਼੍ਰੀ ਵਿਪੁਲ੍ਹ ਗੋਇਲ ਨੇ ਕਿਹਾ ਕਿ ਪਟਵਾਰੀ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਲੋਕ ਸੇਵਾ ਕਰਨ, ਸਮਾਗਮ ਨੂੰ ਹੋਰ ਆਗੂਆਂ ਨੇ ਵੀ ਸਰਕਾਰ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ