ਡਾ. ਅਮਰ ਸਿੰਘ ਵੱਲੋਂ ਸ਼ੱਕੀ ਅਤੇ ਪੀੜਤ ਮਰੀਜ਼ਾਂ ਦੀ ਸਿਹਤ ਸਥਿਤੀ ਦਾ ਜਾਇਜ਼ਾ
-ਐੱਸ. ਡੀ. ਐੱਮ. ਖੰਨਾ ਅਤੇ ਸਿਵਲ ਸਰਜਨ ਨਾਲ ਮੋਬਾਈਲ ਰਾਹੀਂ ਗੱਲਬਾਤ
– ਲੋਕ ਸਭਾ ਮੈਂਬਰ ਵੱਲੋਂ ਮਰੀਜ਼ਾਂ ਦੇ ਵਧੀਆ ਇਲਾਜ਼ ਲਈ ਹਰ ਯਤਨ ਕਰਨ ਦੀ ਹਦਾਇਤ
ਲੁਧਿਆਣਾ, 30 ਅਪ੍ਰੈੱਲ (ਨਿਊਜ਼ ਪੰਜਾਬ )-ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਤੋਂ ਵਾਪਸ ਮੁੜੇ ਸ਼ਰਧਾਲੂਆਂ ਦੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਪੀੜਤ ਹੋਣ ਦਾ ਪਤਾ ਲੱਗਣ ‘ਤੇ ਅੱਜ ਹਲਕਾ ਸ੍ਰੀ ਫਤਹਿਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਐੱਸ. ਡੀ. ਐੱਮ. ਖੰਨਾ ਅਤੇ ਸਿਵਲ ਸਰਜਨ ਲੁਧਿਆਣਾ ਨਾਲ ਮੋਬਾਈਲ ‘ਤੇ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੇ ਵਧੀਆ ਇਲਾਜ਼ ਲਈ ਹਰ ਯਤਨ ਕਰਨ ਦੀ ਹਦਾਇਤ ਕੀਤੀ।
ਦੱਸਣਯੋਗ ਹੈ ਕਿ ਨੰਦੇੜ ਤੋਂ ਵਾਪਸ ਮੁੜੇ ਯਾਤਰੀਆਂ ਵਿੱਚੋਂ 7 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜੋ ਕਿ ਜਿਆਦਾਤਰ ਲੋਕ ਸਭਾ ਹਲਕਾ ਸ੍ਰੀ ਫਤਹਿਗੜ• ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸਮਰਾਲਾ ਨਾਲ ਸੰਬੰਧਤ ਹਨ। ਇਸ ਖ਼ਬਰ ਦਾ ਪਤਾ ਲੱਗਣ ‘ਤੇ ਹੀ ਡਾ. ਅਮਰ ਸਿੰਘ ਨੇ ਉਕਤ ਦੋਵੇਂ ਅਧਿਕਾਰੀਆਂ ਨਾਲ ਗੱਲ ਕੀਤੀ ਸੀ।
ਗੱਲਬਾਤ ਦੌਰਾਨ ਐੱਸ. ਡੀ. ਐੱਮ. ਖੰਨਾ ਸ੍ਰੀ ਸੰਦੀਪ ਸਿੰਘ ਨੇ ਦੱਸਿਆ ਕਿ 20 ਦੇ ਕਰੀਬ ਸ਼ੱਕੀ ਮਰੀਜ਼ਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਜਾਵੇਗਾ ਅਤੇ 10 ਬਿਸਤਰਿਆਂ ਦਾ ਪ੍ਰਬੰਧ ਪਾਜ਼ੀਟਿਵ ਮਰੀਜ਼ਾਂ ਲਈ ਕੀਤਾ ਗਿਆ ਹੈ। ਉਨ•ਾਂ ਡਾ. ਅਮਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਸ਼ੱਕੀ ਅਤੇ ਪਾਜ਼ੀਟਿਵ ਮਰੀਜ਼ਾਂ ਨੂੰ ਰੱਖਣ, ਦਵਾਈਆਂ ਅਤੇ ਖਾਣ ਪੀਣ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ।
ਇਸੇ ਤਰ•ਾਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਉਹ ਸਾਰੇ ਮਰੀਜ਼ਾਂ ਦੇ ਨਮੂਨੇ ਆਦਿ ਲੈ ਕੇ ਜਾਂਚ ਕਰਵਾ ਰਹੇ ਹਨ। ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਇਨ•ਾਂ ਸ਼ੱਕੀ ਅਤੇ ਪਾਜ਼ੀਟਿਵ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੱਖ ਕੇ ਇਲਾਜ਼ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਇਲਾਜ਼ ਲਈ ਦਵਾਈਆਂ, ਡਾਕਟਰੀ ਅਮਲਾ ਅਤੇ ਹੋਰ ਮੈਡੀਕਲ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ।
ਡਾ. ਅਮਰ ਸਿੰਘ ਨੇ ਦੋਵੇਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਮਰੀਜ਼ ਦੇ ਇਲਾਜ਼ ਵਿੱਚ ਕਿਸੇ ਵੀ ਤਰ•ਾਂ ਦੀ ਕੋਈ ਢਿੱਲ ਆਦਿ ਨਾ ਵਰਤੀ ਜਾਵੇ। ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਦੇਖਭਾਲ, ਵਧੀਆ ਮੈਡੀਕਲ ਸਹੂਲਤ, ਉਚਿੱਤ ਖਾਣ-ਪੀਣ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨ•ਾਂ ਹਦਾਇਤ ਕੀਤੀ ਕਿ ਇਨ•ਾਂ ਸਾਰੇ ਮਰੀਜ਼ਾਂ ਦੀ ਸਿਹਤ ਬਾਰੇ ਉਨ•ਾਂ ਨੂੰ ਲਗਾਤਾਰ ਰਿਪੋਰਟ ਦਿੱਤੀ ਜਾਂਦੀ ਰਹੇ।