ਇੰਡਸਟਰੀ ਦੀਆ ਮੁਸ਼ਕਿਲਾਂ ਲਈ ਪ੍ਰਦੂਸ਼ਨ ਬੋਰਡ ਦੇ ਚੇਅਰਮੈਨ ਨਾਲ ਸਨਅਤਕਾਰ ਆਗੂ ਸਰਹਾਲੀ ਨੇ ਕੀਤੀ ਮੀਟਿੰਗ
ਪੰਜਾਬ ਨਿਊਜ਼,1 ਜਨਵਰੀ 2024
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਚੇਅਰਮੈਨ ਆਦਰਸ਼ ਪਾਲ ਵਿਜ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਲੁਧਿਆਣਾ ਦੀ ਇੰਡਸਟਰੀ ਦੀਆ ਮੁਸ਼ਕਿਲਾ ਬਾਰੇ ਜਾਣੂ ਕਰਵਾਇਆ,ਅਤੇ ਵੀ.ਡੀ.ਐਸ ਸਕੀਮ ਲਾਗੂ ਕਰਨ ਬਾਰੇ ਕਿਹਾ ਗਿਆ ਅਤੇ ਇੰਡਸਟਰੀ ਤੋ ਵਿਭਾਗ ਦੇ ਨਿਯਮਾਂ ਦੀ ਪਹਿਲੀ ਉਲੰਘਣਾ ਹੋਣ ਤੇ ਲੱਖਾ ਰੁਪਏ ਦੇ ਜੁਰਮਾਨੇ ਪਾਏ ਜਾਂਦੇ ਹਨ ਜਿਹਨਾ ਨੂੰ ਖਤਮ ਕਰਕੇ ਸੇਮੀਨਾਰ ਆਟੇਂਡ ਕਰਨ ਦੀ ਸ਼ਰਤ ਰਖਣੀ ਚਾਹੀਦੀ ਹੈ ਇਹ ਸੇਮੀਨਾਰ ਹਰੇਕ ਜੋਨਲ ਦਫ਼ਤਰ ਵਿੱਚ ਹਫਤਾ ਵਾਰੀ ਲੱਗਣਾ ਚਾਹੀਦਾ ਹੈ।