ਲੁਧਿਆਣਾ ਦੇ ਕਪੜਾ ਕਾਰੋਬਾਰੀ ਦੇ ਘਰ ਇਨਕਮ ਟੈਕਸ ਦੀ ਰੇਡ, ਜਾਂਚ ਜਾਰੀ
ਪੰਜਾਬ ਨਿਊਜ਼,26 ਦਿਸੰਬਰ 2024
ਅੱਜ ਵੀਰਵਾਰ ਲੁਧਿਆਣਾ ਦੇ ਕਪੜਾ ਕਾਰੋਬਾਰੀ ਐਮਕੇ ਅਗਰਵਾਲ ਹੋਜਰੀ ਦੇ ਮਾਲਕ ਪ੍ਰਵੀਨ ਅਗਰਵਾਲ ਦੇ ਘਰ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਦੁਆਰਾ ਛਾਪੇਮਾਰੀ ਕੀਤੀ। ਰੇਡ ਦੀ ਟੀਮ ਦੁਆਰਾ ਦਸਤਾਵੇਜ਼ ਚੈਕ ਕੀਤੇ ਗਏ।ਪ੍ਰਵੀਨ ਅਗਰਵਾਲ ਦੀ ਕੰਪਨੀ ਦਾ ਪੁਰਾਣਾ ਰਿਕਾਰਡ ਵੀ ਚੈੱਕ ਕੀਤਾ ਗਿਆ। ਉਨ੍ਹਾਂ ‘ਤੇ ਟੈਕਸ ਚੋਰੀ ਦਾ ਇਲਜਾਮ ਲਗਾਇਆ ਗਿਆ,ਹਾਲਾਂਕਿ ਇਸ ਮਾਮਲੇ ‘ਤੇ ਪ੍ਰਮਾਣਿਤ ਤੌਰ ‘ਤੇ ਅਜੇ ਪੁਸ਼ਟੀ ਨਹੀਂ ਹੋਈ। ਪ੍ਰਵੀਨ ਅਗਰਵਾਲ ਕਾ ਰੀਅਲ ਏਸਟੇਟ ਸੇਕਟਰ ਵਿੱਚ ਵੀ ਅਹਮ ਨਾਮ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਵਿਰੁੱਧ ਧੋਖਾਧੜੀ ਹੇਠ ਐਫਆਈਆਰ ਵੀ ਦਰਜ ਕੀਤੀ ਗਈ ਸੀ। ਹਾਲਾਂਕਿ 15 ਦਸੰਬਰ ਨੂੰ ਪ੍ਰਵੀਨ ਅਗਰਵਾਲ ਵੱਲੋ ਸ਼ਹਿਰ ਵਿੱਚ ਸ਼੍ਰੀ ਤਿਰੁਪਤੀ ਬਾਲਾਜੀ ਦੀ ਰਥ ਯਾਤਰਾ ਵੀ ਕੱਢੀ ਗਈ ਸੀ। ਜਾਣਕਾਰੀ ਦੇ ਅਨੁਸਾਰ ਪ੍ਰਵੀਨ ਅਗਰਵਾਲ ਲੁਧਿਆਣਾ ਕੇ ਮਸ਼ਹੂਰ ਹੋਜਰੀ ਦੇ ਮਾਲਕ ਹੈ ਉਨ੍ਹਾਂ ਦੇ ਘਰ ਛਾਪੇਮਾਰੀ ਦੀ ਜਾਂਚ ਜਾਰੀ ਹੈ।