ਪੰਜਾਬ ‘ਚ ਭਲਕੇ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਪੰਜਾਬ ਨਿਊਜ਼,26 ਦਿਸੰਬਰ 2024
ਪੰਜਾਬ ਯੂਨੀਵਰਸਿਟੀ (PU) ਵਲੋਂ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਨੇ ਸੂਚਿਤ ਕੀਤਾ ਹੈ ਕਿ ਪੰਜਾਬ ‘ਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ/ਸੰਸਥਾਵਾਂ/ਖੇਤਰੀ ਕੇਂਦਰ/ਦਿਹਾਤੀ ਕੇਂਦਰ/ਕਾਂਸਟੀਚੂਐਂਟ ਕਾਲਜ/ਐਫੀਲੀਏਟਿਡ ਕਾਲਜ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਬੰਦ ਰਹਿਣਗੇ।ਇਹ ਛੁੱਟੀ ‘ਸ਼ਹੀਦੀ ਜੋੜ ਮੇਲ’ ਦੇ ਸਬੰਧ ਵਿਚ ਕੀਤੀ ਗਈ ਹੈ। ਹਾਲਾਂਕਿ ਸਾਰੀਆਂ ਮੀਟਿੰਗਾਂ ਅਤੇ ਪ੍ਰੀਖਿਆਵਾਂ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਹੀ ਕਰਵਾਈਆਂ ਜਾਣਗੀਆਂ।