ਡੱਲੇਵਾਲ ਦੀ ਸਿਹਤ ਵਿਗੜਨ ਕਾਰਨ ਹਰਕਤ ‘ਚ ਆਇਆ ਪ੍ਰਸ਼ਾਸਨ, ਹਾਲ-ਚਾਲ ਪੁੱਛਣ ਪਹੁੰਚੇ ਡੀਆਈਜੀ ਪਟਿਆਲਾ
9 ਦਿਸੰਬਰ 2024
ਡੱਲੇਵਾਲ ਦੀ ਸਿਹਤ ਵਿਗੜਨ ਕਾਰਨ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਖਨੌਰੀ ਬਾਰਡਰ ‘ਤੇ ਮਨਦੀਪ ਸਿੰਘ ਸਿੱਧੂ ਡੀਆਈਜੀ ਪਟਿਆਲਾ ਰੇਂਜ ਅਤੇ ਸਰਤਾਜ ਸਿੰਘ ਚਾਹਲ ਐਸਐਸਪੀ ਸੰਗਰੂਰ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 10 ਦਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਪਰ 15 ਦਿਨ ਪੂਰੇ ਹੋਣ ਤੇ ਖਨੌਰੀ ਮੋਰਚੇ ਉੱਪਰ ਕਿਸੇ ਵੀ ਚੁੱਲੇ ਵਿੱਚ ਅੱਗ ਨਹੀਂ ਬਾਲੀ ਜਾਵੇਗੀ। ਉਹਨਾਂ ਨੇੜਲੇ ਪਿੰਡਾਂ ਨੂੰ ਵੀ ਅਪੀਲ ਕੀਤੀ ਕਿ ਕੱਲ੍ਹ ਦੇ ਦਿਨ ਮੋਰਚੇ ਵਿੱਚ ਕੋਈ ਲੰਗਰ ਨਾ ਪਹੁੰਚਾਇਆ ਜਾਵੇ