ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਤੋਂ ਰਾਹਤ,ਮੁਲਤਾਨੀ ਕਤਲ ਕੇਸ’ਚ ਦੋਸ਼ ਆਇਦ ਕਰਨ’ਤੇ ਲਾਈ ਰੋਕ
ਪੰਜਾਬ ਨਿਊਜ਼,25 ਨਵੰਬਰ 2024
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅੰਤਰਿਮ ਰਾਹਤ ਮਿਲ ਗਈ ਹੈ। 1991 ਦੇ ਬਲਵੰਤ ਸਿੰਘ ਮੁਲਤਾਨੀ (Balwant Singh Multani) ਅਗਵਾ ਤੇ ਹੱਤਿਆ ਮਾਮਲੇ ‘ਚ ਮੁਹਾਲੀ ਦੇ ਮਟੌਰ ਥਾਣੇ ‘ਚ ਮਈ 2020 ‘ਚ ਦਰਜ ਕੀਤੇ ਗਏ ਕੇਸ ‘ਚ ਚਾਰਜ ਫਰੇਮ ਕਰਨ ‘ਤੇ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਸੁਣਵਾਈ 10 ਦਸੰਬਰ ਤਕ ਮੁਲਤਵੀ ਕਰ ਦਿੱਤੀ ਗਈ ਹੈ ਤੇ ਉਸੇ ਦਿਨ ਅੰਤਿਮ ਬਹਿਸ ਹੋਵੇਗੀ।