ਕੈਥਲ’ ਚ ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ:ਕਾਰ ਨਹਿਰ’ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਬੱਚਿਆ ਸਮੇਤ 7 ਦੀ ਮੌਤ..

12 ਅਕਤੂਬਰ 2024

ਹਰਿਆਣਾ ਦੇ ਕੈਥਲ ਵਿੱਚ ਦੁਸਹਿਰੇ ਵਾਲੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁੰਡਰੀ ਦੇ ਪਿੰਡ ਦੇਗ ਦਾ ਰਹਿਣ ਵਾਲਾ ਇੱਕ ਪਰਿਵਾਰ ਕਾਰ ਵਿੱਚ ਕੈਥਲ ਵੱਲ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਮੁੰਦਰੀ ਨਹਿਰ ਨੇੜੇ ਕਾਰ ਬੇਕਾਬੂ ਹੋ ਕੇ ਸੰਤੁਲਨ ਗੁਆ ਬੈਠੀ, ਜਿਸ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ।

ਕਾਰ ਵਿੱਚ ਕੁੱਲ 9 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਤਿੰਨ ਬੱਚੇ, ਤਿੰਨ ਔਰਤਾਂ ਅਤੇ ਇੱਕ ਆਦਮੀ ਸੀ। ਸਾਰੇ ਪਰਿਵਾਰਕ ਮੈਂਬਰ ਪਿੰਡ ਦੇਗ ਦੇ ਵਸਨੀਕ ਸਨ ਅਤੇ ਉਹ ਦੁਸਹਿਰੇ ਵਾਲੇ ਦਿਨ ਪੂਜਾ ਲਈ ਗੁਹਾਨਾ ਸਥਿਤ ਗੁਰੂ ਰਵਿਦਾਸ ਮੰਦਰ ਜਾ ਰਹੇ ਸਨ। ਅਚਾਨਕ ਸੰਤੁਲਨ ਵਿਗੜਨ ਕਾਰਨ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ, ਜਿਸ ਕਾਰਨ ਇਸ ‘ਚ ਸਵਾਰ 7 ਲੋਕਾਂ ਦੀ ਜਾਨ ਚਲੀ ਗਈ।