ਇਜਰਾਇਲ ਦਾ ਲੇਬਨਾਨ ‘ਚ ਹਮਲਾ, ਹਮਲੇ’ਚ 500 ਲੋਕਾਂ ਦੀ ਮੌਤ…. 1600 ਤੋਂ ਵੱਧ ਜ਼ਖਮੀ 

24 sep 2024

ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ 1600 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। 10 ਹਜ਼ਾਰ ਰਾਕੇਟ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੇਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਹਮਲੇ ‘ਚ ਹੁਣ ਤੱਕ 500 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 58 ਔਰਤਾਂ ਅਤੇ 35 ਬੱਚੇ ਹਨ। 1,645 ਲੋਕ ਜ਼ਖਮੀ ਹੋਏ ਹਨ।

ਇਜ਼ਰਾਈਲ ਨੇ ਲੇਬਨਾਨ ਵਿੱਚ ਚਲਾਏ ਜਾ ਰਹੇ ਅਪਰੇਸ਼ਨ ਨੂੰ “ਉੱਤਰੀ ਤੀਰ” ਦਾ ਨਾਮ ਦਿੱਤਾ ਹੈ। ਆਈਡੀਐਫ ਦਾ ਦਾਅਵਾ ਹੈ ਕਿ ਹਿਜ਼ਬੁੱਲਾ ਦੱਖਣੀ ਲੇਬਨਾਨ ਦੇ ਘਰਾਂ ਵਿੱਚ ਮਿਜ਼ਾਈਲਾਂ ਨੂੰ ਲੁਕਾ ਰਿਹਾ ਹੈ ਜੋ ਲਗਭਗ ਇੱਕ ਸਾਲ ਤੋਂ ਇਜ਼ਰਾਈਲ ‘ਤੇ ਫਾਇਰ ਕੀਤੇ ਗਏ ਹਨ।

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਲੇਬਨਾਨ ਇਕ ਹੋਰ ਗਾਜ਼ਾ ਬਣ ਜਾਵੇ। ਦੂਜੇ ਪਾਸੇ ਲੇਬਨਾਨ ਤੋਂ ਜਵਾਬੀ ਹਮਲੇ ਦੇ ਡਰ ਦੇ ਵਿਚਕਾਰ ਇਜ਼ਰਾਈਲ ਵਿੱਚ ਇੱਕ ਹਫ਼ਤੇ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰੀ ਯੋਵ ਗਲੈਂਟ ਦੇ ਕਹਿਣ ‘ਤੇ ਕੈਬਿਨੇਟ ਮੰਤਰੀਆਂ ਨੇ ਐਮਰਜੈਂਸੀ ‘ਤੇ ਫੋਨ ਕਰਕੇ ਵੋਟਿੰਗ ਕੀਤੀ। ਇਜ਼ਰਾਈਲ ਨੇ ਪਹਿਲਾਂ ਸੰਦੇਸ਼ ਭੇਜਿਆ, ਫਿਰ ਹਮਲਾ ਕੀਤਾ ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਲੁਕਣ ਵਾਲੇ ਟਿਕਾਣਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਆਪਣੇ ਘਰ ਛੱਡਣ ਦੀ ਚਿਤਾਵਨੀ ਦਿੱਤੀ ਸੀ। ਹਾਗਾਰੀ ਨੇ ਲੇਬਨਾਨੀ ਨਾਗਰਿਕਾਂ ਨੂੰ ਖ਼ਤਰੇ ਵਾਲੇ ਖੇਤਰ ਤੋਂ ਦੂਰ ਜਾਣ ਲਈ ਕਿਹਾ ਸੀ। ਉਸ ਨੇ ਕਿਹਾ ਸੀ, “ਇਸਰਾਈਲੀ ਫ਼ੌਜ ਹਿਜ਼ਬੁੱਲਾ ਖ਼ਿਲਾਫ਼ ਹੋਰ ਘਾਤਕ ਹਮਲੇ ਕਰਨ ਜਾ ਰਹੀ ਹੈ। ਹਿਜ਼ਬੁੱਲਾ ਨੇ ਘਰਾਂ ਅਤੇ ਇਮਾਰਤਾਂ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਹੋਇਆ ਹੈ। ਜੇਕਰ ਤੁਸੀਂ ਅਜਿਹੀ ਇਮਾਰਤ ਵਿੱਚ ਹੋ ਜਿੱਥੇ ਹਥਿਆਰ ਹਨ, ਤਾਂ ਜਲਦੀ ਤੋਂ ਜਲਦੀ ਉੱਥੋਂ ਚਲੇ ਜਾਓ।”