ਫਰਜ਼ੀ ਵੀਜਾ ਜਾਰੀ ਕਰਕੇ ਵਿਦੇਸ਼ ਭੇਜਣ ਦੇ ਵੱਡੇ ਰੇਕੇਟ ਦਾ ਪਰਦਾਫਾਸ਼,6 ਦੋਸ਼ੀ ਗ੍ਰਿਫਤਾਰ
16 ਸਤੰਬਰ 2024
ਦਿੱਲੀ ਦੇ ਤਿਲਕ ਨਗਰ ਇਲਾਕੇ ‘ਚ ਫਰਜ਼ੀ ਵੀਜ਼ਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ‘ਚ ਸ਼ਾਮਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਸ ਅਨੁਸਾਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਟੀਮ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ ਅਤੇ ਜਾਅਲੀ ਸ਼ੈਂਗੇਨ ਵੀਜ਼ੇ ਬਰਾਮਦ ਕੀਤੇ ਹਨ।
ਪੁਲਿਸ ਨੇ ਇੱਕ ਨਕਲੀ ਵੀਜ਼ਾ ਫੈਕਟਰੀ ਦਾ ਪਰਦਾਫਾਸ਼ ਕੀਤਾ, ਜਿੱਥੇ ਕਈ ਦੇਸ਼ਾਂ ਦੇ ਫਰਜ਼ੀ ਵੀਜ਼ੇ ਬਣਾਏ ਜਾਂਦੇ ਸਨ। ਗਿਰੋਹ ਸੰਚਾਲਨ ਮਨੋਜ ਮੋਂਗਾ ਨਾਮ ਦਾ ਵਿਅਕਤੀ ਕਰਦਾ ਸੀ।ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਦੇ ਘਰੋਂ ਜਾਅਲੀ ਵੀਜ਼ਾ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਵੱਡੀ ਮਾਤਰਾ ਵਿੱਚ ਸਾਜ਼ੋ-ਸਾਮਾਨ ਜ਼ਬਤ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਮੁੱਖ ਮੁਲਜ਼ਮ ਮਨੋਜ ਮੋਂਗਾ (51), ਸ਼ਿਵਾ ਗੌਤਮ (42) ਵਾਸੀ ਤਿਲਕ ਨਗਰ, ਨਵੀਨ ਰਾਣਾ (25), ਬਲਬੀਰ ਸਿੰਘ (65), ਜਸਵਿੰਦਰ ਸਿੰਘ (55), ਆਸਿਫ਼ ਅਲੀ (27) ਵਜੋਂ ਹੋਈ ਹੈ। ਅਤੇ ਇੱਕ ਯਾਤਰੀ ਸੰਦੀਪ ਵਜੋਂ ਹੋਇਆ ਹੈ।