ਸਿਰਸਾ ਤੋਂ BJP ਉਮੀਦਵਾਰ ਨੇ ਨਾਮਜ਼ਦਗੀ ਲਈ ਵਾਪਸ,ਗੋਪਾਲ ਕਾਂਡਾ ਦਾ ਕੀਤਾ ਸਮਰਥਨ,
ਹਰਿਆਣਾ ਵਿਧਾਨ ਸਭਾ ਚੋਣ:16 ਸਤੰਬਰ 2024
ਹਰਿਆਣਾ ਵਿਧਾਨ ਸਭਾ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ।ਸਿਰਸਾ ਵਿੱਚ ਵੱਡੇ ਸਿਆਸੀ ਘਟਨਾਕ੍ਰਮ ਦੌਰਾਨ ਭਾਜਪਾ ਨੇ ਸਾਬਕਾ ਮੰਤਰੀ ਗੋਪਾਲ ਕਾਂਡਾ ਨੂੰ ਸਮਰਥਨ ਦਿੱਤਾ ਹੈ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ।ਰੋਹਤਾਸ ਦਾ ਨਾਂ ਭਾਜਪਾ ਦੀ ਤੀਜੀ ਅਤੇ ਆਖਰੀ ਸੂਚੀ ਵਿੱਚ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੇ ਅਚਾਨਕ ਨਾਂ ਵਾਪਸ ਲਏ ਜਾਣ ਕਾਰਨ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਰੋਹਤਾਸ ਨੇ ਭਾਜਪਾ ਦੇ ਕਹਿਣ ‘ਤੇ ਆਪਣਾ ਨਾਂ ਵਾਪਸ ਲੈ ਲਿਆ ਹੈ। ਸੋਮਵਾਰ ਸਵੇਰ ਤੋਂ ਹੀ ਇਸ ਦੀ ਗੂੰਜ ਚੱਲ ਰਹੀ ਸੀ।
ਭਾਜਪਾ ਦੀ ਮੀਟਿੰਗ ਵੀ ਗੁਪਤ ਰੂਪ ਵਿੱਚ ਚੱਲ ਰਹੀ ਸੀ। ਮੀਟਿੰਗ ਤੋਂ ਬਾਅਦ ਰੋਹਤਾਸ਼ ਜਾਂਗੜਾ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਪੁੱਜੇ ਅਤੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ। ਹੁਣ ਸੂਬੇ ਵਿੱਚ ਭਾਜਪਾ ਦੇ 89 ਉਮੀਦਵਾਰ ਚੋਣ ਲੜਨਗੇ।