ਪ੍ਰਯਾਗਰਾਜ ‘ਚ ਨਕਲੀ ਨੋਟ ਛਾਪਣ ਵਾਲਾ ਮਦਰੱਸਾ ਸੀਲ, 4 ਗ੍ਰਿਫਤਾਰ

4 ਸਤੰਬਰ 2024

ਪ੍ਰਯਾਗਰਾਜ ਸਥਿਤ ਜਾਮੀਆ ਹਬੀਬੀ ਮਦਰੱਸੇ ‘ਚ ਨਕਲੀ ਨੋਟ ਛਾਪਣ ਦੀ ਫੈਕਟਰੀ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਪੁਲਸ ਨੇ ਕਾਰਵਾਈ ਕਰਦੇ ਹੋਏ ਮਦਰੱਸੇ ਨੂੰ ਸੀਲ ਕਰ ਦਿੱਤਾ ਅਤੇ 1,30,000 ਰੁਪਏ ਦੇ ਨਕਲੀ ਨੋਟਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਦਰੱਸੇ ਵਿੱਚੋਂ ਆਰਐਸਐਸ ਖ਼ਿਲਾਫ਼ ਲਿਖੀ ਇੱਕ ਕਿਤਾਬ ਵੀ ਮਿਲੀ ਹੈ। ਪੁਲਿਸ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।